ਸੈਂਟਰ ਪੱਧਰੀ ਖੇਡਾਂ 2024 25 ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਜੱਲੇਵਾਲਾ ਸੈਂਟਰ 'ਚ ਕਰਵਾਏ ਗਏ ਖੇਡ ਮੁਕਾਬਲੇ

Bol Pardesa De
0


ਫਿਰੋਜ਼ਪੁਰ 20 ਸਤੰਬਰ (ਰਾਏਵੀਰ ਸਿੰਘ ਕਚੂਰਾ):- ਬੱਚਿਆਂ ਦੀ ਜ਼ਿੰਦਗੀ ਵਿੱਚ ਖੇਡਾਂ ਦਾ ਬਹੁਤ ਹੀ ਜਿਆਦਾ ਮਹੱਤਵ ਹੈ, ਇਸ ਨੂੰ ਦੇਖਦੇ ਹੋਏ ਹਰ ਸਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਰੀਤ ਨੂੰ ਅੱਗੇ ਤੋਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੱਲਾਂਵਾਲਾ ਖ਼ਾਸ ਸ਼੍ਰੀਮਤੀ ਹਰਜੀਤ ਕੌਰ ਜੀ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਜੱਲੇ ਵਾਲਾ ( ਬਲਾਕ ਮੱਲਾਂ ਵਾਲਾ ਖਾਸ, ਜ਼ਿਲਾ ਫਿਰੋਜ਼ਪੁਰ) ਵਿਖੇ ਸ਼ੈਸ਼ਨ 2024-25 ਦੇ ਸੈਂਟਰ ਪੱਧਰੀ ਖੇਡ ਮੁਕਾਬਲੇ 20 ਸਤੰਬਰ 2024 ਨੂੰ ਸ਼ੁਰੂ ਹੋਏ ਹਨ ਅਤੇ ਦੋ ਦਿਨ ਤੱਕ ਜਾਰੀ ਰਹਿਣਗੇ। ਖੇਡਾਂ ਦਾ ਆਗਾਜ਼ ਸੈਂਟਰ ਹੈਡ ਸ. ਹਰਜੀਤ ਸਿੰਘ ਜੀ ਦੀ ਅਗਵਾਈ ਵਿੱਚ ਕੀਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਸਿੱਖਿਆ ਸ਼ਾਸਤਰੀ ਸ. ਸੁਖਵਿੰਦਰ ਸਿੰਘ ਵੱਲੋਂ ਰਿਬਨ ਕਟਾਈ ਦੀ ਰਸਮ ਅਦਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਆਸ਼ੀਰਵਾਦ ਦੇ ਤੌਰ 'ਤੇ 5100 ਰੁਪਏ ਦੀ ਰਿਫਰੈਸ਼ਮੈਂਟ ਦਿੱਤੀ, ਜਿਹਨਾਂ ਦੇ ਬੱਚਿਆਂ ਨੂੰ ਕੇਲੇ ਲਿਆ ਕੇ ਖਵਾਏ ਗਏ। ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਮਾਰਚ ਪਾਸ ਕੀਤਾ। ਇਨ੍ਹਾਂ ਸੈਂਟਰ ਪੱਧਰੀ ਖੇਡਾਂ ਵਿੱਚ ਸੈਂਟਰ ਦੇ 12 ਸਰਕਾਰੀ ਪ੍ਰਾਇਮਰੀ ਸਕੂਲਾਂ ਅਤੇ ਦੋ ਪ੍ਰਾਈਵੇਟ ਸਕੂਲਾਂ ਦੇ ਲਗਭੱਗ 350 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਨਾਂ ਸੈਂਟਰ ਪਧਰੀ ਖੇਡਾਂ ਵਿੱਚ ਵੱਖ-ਵੱਖ ਖੇਡ ਮੁਕਾਬਲੇ ਜਿਵੇਂ ਕਿ ਸਰਕਲ ਕਬੱਡੀ, ਨੈਸ਼ਨਲ ਸਟਾਈਲ ਕਬੱਡੀ ਲੜਕੇ, ਨੈਸ਼ਨਲ ਸਟਾਈਲ ਕਬੱਡੀ ਲੜਕੀਆਂ, ਖੋ-ਖੋ, ਰੱਸਾ ਕੱਸੀ ਅਤੇ ਐਥਲੈਟਿਕਸ ਆਦਿ ਦੇ ਅੰਡਰ 11 ਉਮਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨਾ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਵਿੱਚ ਬਹੁਤ ਹੀ ਜਿਆਦਾ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਨਾ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਜੱਲੇਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਸਭਰਾਵਾਂ, ਸਰਕਾਰੀ ਪ੍ਰਾਇਮਰੀ ਸਕੂਲ ਆਲੇਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਫੱਤੇ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਅਰਾਜੀ ਸਭਰਾ, ਸਰਕਾਰੀ ਪ੍ਰਾਇਮਰੀ ਸਕੂਲ ਕਿਲੀ ਗੁੱਦਾ, ਸਰਕਾਰੀ ਪ੍ਰਾਇਮਰੀ ਸਕੂਲ ਜੱਟਾਂ ਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਮੱਲੂਵਾਲੀਏਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਬੂਟੇਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਮਾਛੀਏ ਕੇ, ਸਰਕਾਰੀ ਪ੍ਰਾਇਮਰੀ ਸਕੂਲ ਹਾਮਦਵਾਲਾ ਹਿਥਾੜ, ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ ਫੱਤੇ ਵਾਲਾ ਅਤੇ ਸ਼ਹੀਦ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਫਤਿਹਗੜ੍ਹ ਸਭਰਾ ਸਕੂਲਾਂ ਨੇ ਭਾਗ ਲਿਆ। ਇਹਨਾਂ ਖੇਡ ਮੁਕਾਬਲਿਆਂ ਦੌਰਾਨ ਸ਼੍ਰੀਮਤੀ ਭੁਪਿੰਦਰ ਕੌਰ , ਸ. ਵਰਿੰਦਰਪਾਲ ਸਿੰਘ, ਸ. ਮਨਜੀਤ ਸਿੰਘ, ਸ. ਲਖਬੀਰ ਸਿੰਘ, ਸ. ਰਸ਼ਪਾਲ ਸਿੰਘ (ਬਲਾਕ ਰਿਸੋਰਸ ਕੋਆਰਡੀਨੇਟਰ), ਗੀਤਾ ਰਾਣੀ, ਅਨਾਮਿਕਾ, ਸੋਨੀਆ,  ਅਮਨਦੀਪ ਕੌਰ, ਸੰਦੀਪ ਕੌਰ, ਗੁਰਦੀਪ ਸਿੰਘ, ਸੁਖਮੰਦਰ ਸਿੰਘ, ਅਰਪਿੰਦਰ ਪਾਲ ਸਿੰਘ, ਰਵੀ ਕੁਮਾਰ, ਰੂਪ ਸਿੰਘ, ਹਰਜੀਤ ਸਿੰਘ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਸੁਮਿਤ ਕੰਬੋਜ, ਅਮਨਦੀਪ ਸਿੰਘ,  ਅਮਰਜੀਤ ਸਿੰਘ ਡੀਪੀ, ਵਿਜੇ ਕੁਮਾਰ ਡੀਪੀ ਆਦਿ ਅਧਿਆਪਕਾਂ ਨੇ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ।


 

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top