ਪਿੰਡ ਵਿਰਕ ਵਿਖੇ 23ਵਾਂ ਵਿਸ਼ਾਲ ਛਿੰਜ ਛਿੰਝ ਮੇਲਾ ,ਪਹਿਲਵਾਨਾਂ ਦੀਆਂ ਅਨੇਕਾਂ ਕੁਸ਼ਤੀਆਂ ਕਰਵਾਈਆ

Bol Pardesa De
0

ਲਸਾੜਾ/ਫਿਲੌਰ,,ਬੱਗਾ ਸੇਲਕੀਆਣਾ:-
ਲਾਗਲੇ ਪਿੰਡ ਵਿਰਕ ਵਿਖੇ ਧੰਨ ਧੰਨ ਗੁੱਗਾ ਜਾਹਰ ਪੀਰ ਦੰਗਲ ਕਮੇਟੀ ਤੇ ਐਨ. ਆਰ. ਆਈ. ਵੀਰਾਂ ਤੇ ਸੂਮਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ  23ਵਾਂ ਵਿਸ਼ਾਲ ਛਿੰਜ ਮੇਲਾ ਕਰਵਾਇਆ ਗਿਆ। ਛਿੰਝ ਮੇਲੇ ਸਬੰਧੀ ਗੱਲਬਾਤ ਕਰਦਿਆ ਪਹਿਲਵਾਨ ਹਰਮੇਸ਼ ਲਾਲ ਵਿਰਕ ਅਤੇ ਸਾਬਕਾ ਸਰਪੰਚ ਰਾਮ ਸਰੂਪ ਚੰਬਾ ਤੇ ਸੱਤਪਾਲ ਵਿਰਕ ਨੇ ਦੱਸਿਆ ਕਿ ਏ ਆਰ ਹੈਲਪਿੰਗ ਹੈਂਡ ਫਾਉਂਡੇਸ਼ਨ ਯੂ ਐੱਸ ਏ ਅਤੇ ਰਾਜੇਸ਼ ਕੁਮਾਰ ਵੱਲੋਂ ਆਪਣੀ ਦਾਦੀ ਸ਼੍ਰੀਮਤੀ ਇਸੋ ਦੇਵੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਮਹਾਂ ਕੁਸ਼ਤੀ ਦੰਗਲ ਦੁਰਾਨ ਵਿਧਵਾਂ ਔਰਤਾਂ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ 60 ਕਿੱਟਾਂ ਵੰਡੀਆਂ, ਸਕੂਲ ਦੇ ਬੱਚਿਆਂ ਨੂੰ 20 ਸਾਇਕਲਾਂ ਦੀ ਵੰਡ ਕੀਤੀ, 15 ਲੋੜਵੰਦ ਅੰਗਹੀਣਾਂ ਨੂੰ ਟ੍ਰਾਈ ਸਾਇਕਲ ਭੇਂਟ ਕੀਤੇ ਗਏ ਇਸ ਤਰ੍ਹਾਂ ਸਿਲਾਈ ਦਾ ਕੰਮ ਕਰਨ ਵਾਲਿਆਂ ਲੜਕੀਆਂ ਨੂੰ 10 ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਇਸ ਛਿੰਝ ਮੇਲੇ ਵਿੱਚ  ਮੁੱਖ ਮਹਿਮਾਨ ਵਜੋਂ ਹਰਕਮਲਪ੍ਰੀਤ ਸਿੰਘ ਖੱਖ ਐੱਸ ਐੱਸ ਪੀ ਜਲੰਧਰ ਦਿਹਾਤੀ, ਮੁਖਤਿਆਰ ਰਾਏ ਐੱਸ ਪੀ ਐੱਚ ਜਲੰਧਰ ਦਿਹਾਤੀ, ਕਿਸ਼ੋਰੀ ਲਾਲ ਡੀ ਐੱਸ ਪੀ, ਸਰਵਣ ਸਿੰਘ ਬੱਲ ਡੀ ਐੱਸ ਪੀ, ਮਲਕੀਤ ਸਿੰਘ ਡੀ ਐੱਸ ਪੀ, ਹਰਜੀਤ ਸਿੰਘ ਰੰਧਾਵਾ ਡੀ ਐੱਸ ਪੀ, ਜਤਿੰਦਰਜੀਤ ਸਿੰਘ ਡੀ ਐੱਸ ਪੀ, ਅਮਰਜੀਤ ਸੰਧੂ ਡੀ ਐੱਸ ਪੀ, ਕਮਲਜੀਤ ਸਿੰਘ ਡੀ ਐੱਸ ਪੀ ਐੱਚ ਪੀ ਆਰ, ਪੁਸ਼ਪ ਬਾਲੀ ਇੰਚਾਰਜ ਸੀ ਆਈ ਏ, ਪਲਵਿੰਦਰ ਸਿੰਘ ਐੱਸ ਐੱਚ ਓ ਗੁਰਾਇਆ, ਚਰਨਜੀਤ ਸਿੰਘ ਚੌਕੀ ਇੰਚਾਰਜ ਦੁਸਾਂਝ ਕਲਾਂ, ਨਿਰਮਲ ਸਿੰਘ ਸਬ ਇੰਸਪੈਕਟਰ, ਇੰਸਪੈਕਟਰ ਮੀਨਾ ਕੁਮਾਰੀ, ਸੁਰਿੰਦਰ ਵਿਰਦੀ, ਪ੍ਰਸਿੱਧ ਗਾਇਕ ਬਲਰਾਜ, ਲੱਕੀ ਬਾਬਾ, ਸੂਰਜਵੀਰ ਪਹਿਲਵਾਨ, ਜੱਸੀ ਤੱਲ੍ਹਣ, ਕੁਲਵੰਤ ਡੁੰਨੋ, ਦੀਪਾ ਮੀਊਂਂਵਾਲ, ਬਲਦੇਵ ਸਿੰਘ, ਮਾਸਟਰ ਰਾਕੇਸ਼ ਕੁਮਾਰ, ਅੰਮ੍ਰਿਤਪਾਲ ਭੌਂਸਲੇ, ਪਰਮਜੀਤ ਸਿੰਘ, ਰਾਜਾ ਰਾਏ ਕਿੰਗ ਰੈਸਟੋਰੈਂਟ ਦੁਸਾਂਝ ਕਲਾਂ ਵਾਲੇ ਵਿਸ਼ੇਸ ਤੌਰ ਪਹੁੰਚੇ ਤੇ ਖੁਲੇ ਅਖਾੜੇ ਵਿਚ ਕਰਵਾਏ ਗਏ ਛਿੰਝ ਮੇਲੇ  ਚ ਪਹੁੰਚੇ ਸੈੰਕੜੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆ ਗਈਆ ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਦੇਕੇ ਨਿਵਾਜਿਆ ਤੇ ਲੜਕੀਆਂ ਦੀ ਕੁਸ਼ਤੀ ਕਰਵਾਈ ਗਈ  ਸ਼ਾਮ ਵੇਲੇ ਸੂਰਜ ਦੇਵਤਾ ਅਤੇ ਹਜਾਰਾਂ ਦਰਸ਼ਕਾਂ ਦੀ ਹਾਜਰੀ ਵਿੱਚ ਝੰਡੀ ਦੀ ਕੁਸ਼ਤੀ  ਰਾਜੂ ਰਾਈਏਵਾਲ ਤੇ ਧਰਮਿੰਦਰ ਕੁਰਾਲੀ ਵਿਚਕਾਰ ਪ੍ਰਬੰਧਕਾਂ ਵਲੋੰ ਸ਼ੁਰੂ ਕਰਵਾਈ ਗਈ ਜਿਸ 'ਚ ਰਾਜੂ ਰਾਈਏਵਾਲ ਨੇ ਧਰਮਿੰਦਰ ਕੁਰਾਲੀ ਨੂੰ ਚਿੱਤ ਕਰਕੇ ਝੰਡੀ ਕੁਸ਼ਤੀ ਜਿੱਤ ਲਈ ਤੇ ਪ੍ਰਬੰਧਕਾਂ ਵੱਲੋਂ ਪਹਿਲਾਂ ਨਗਦ ਇਨਾਮ ਰਾਜੂ ਰਾਈਏਵਾਲ ਦੇਕੇ ਸਨਮਾਨਿਤ ਅਤੇ ਧਰਮਿੰਦਰ ਕੁਰਾਲੀ ਦੂਸਰਾ ਨਗਦ ਰਾਸ਼ੀ  ਦੇਕੇ ਸਨਮਾਨਿਤ ਕੀਤਾ ਗਿਆ। 
ਇਸ ਛਿੰਝ ਮੇਲੇ ਦੌਰਾਨ ਧਾਰਮਿਕ ਅਸਥਾਨ ਤੇ ਚਾਹ ਅਤੇ ਗੂਰੁ ਕਾ ਲੰਗਰ ਅਤੁੱਟ ਵਰਤਾਏ ਗਏ। ਪ੍ਰਬੰਧਕਾਂ ਵੱਲੋਂ ਸਹਿਯੋਗੀ ਸੱਜਣਾਂ ਅਤੇ ਦਾਨੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਇਸ ਮੌਕੇ ਪਹਿਲਵਾਨ ਹਰਮੇਸ਼ ਵਿਰਕ, ਸਾਬਕਾ ਸਰਪੰਚ ਰਾਮ ਸਰੂਪ ਚੰਬਾ, ਸਾਬਕਾ ਸਰਪੰਚ ਸਤਪਾਲ ਵਿਰਕ, ਮਾ. ਹਰਬੰਸ ਵਿਰਕ, ਬਾਬੂ ਹਰਮੇਸ਼ ਲਾਲ, ਜਿੰਦਰ ਵਿਰਕ , ਜੀਵਨ ਵਿਰਕ, ਸੰਜੀਵ ਚੰਬਾ, ਸੰਤੋਖ ਲਾਲ ਲਾਡੀ, ਰਾਮ ਕਿਸ਼ਨ ਰਾਣਾ, ਚਮਲ ਲਾਲ, ਹਰਵਿੰਦਰ ਰਾਣਾ, ਪਰਮਜੀਤ ਸਿੰਘ, ਸ਼ਿੰਦ ਪਾਲ ਸਾਬਕਾ ਪੰਚ, ਸ਼ਨੀ ਭਾਰਤੀ, ਜੋਗਾ ਸਿੰਘ, ਮਲਕੀਤ ਵਿਰਕ, ਅਸ਼ੋਕ ਸੰਧੂ, ਹਰਦੀਪ ਕੁਮਾਰ, ਸੰਤੋਖ ਲਾਲ, ਰਵਿੰਦਰ  ਆਦਿ ਹਾਜ਼ਰ ਸਨ


 

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top