"06 ਅਕਤੂਬਰ ਨੂੰ ਹਲਕਾ ਚੱਬੇਵਾਲ ਵਿਖੇ ਦੋਆਬਾ ਜੋਨ ਦੀ ਰੈਲੀ ਕੀਤੀ ਜਾਵੇਗੀ-ਮਾਨ"
ਨਵਾਂਸ਼ਹਿਰ,21 ਸਤੰਬਰ(ਜਤਿੰਦਰਪਾਲ ਸਿੰਘ ਕਲੇਰ )-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸ਼੍ਰੀ ਗੁਰਦਿਆਲ ਮਾਨ ਅਤੇ ਸ਼੍ਰੀ ਨਰੰਜਣ ਜੋਤ ਚਾਂਦਪੁਰੀ ਦੀ ਅਗਵਾਈ ਹੇਠ ਬਾਰਦਰੀ ਪਾਰਕ ਨਵਾਂ ਸ਼ਹਿਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੁਰਦਿਆਲ ਮਾਨ ਨੇ ਦੱਸਿਆ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਲੱਗਭੱਗ ਢਾਈ ਸਾਲ ਦਾ ਅਰਸਾ ਹੋ ਗਿਆ ਹੈ। ਪੰਜਾਬ ਅੰਦਰ ਸਰਕਾਰ ਬਨਣ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਤੇ ਮੰਤਰੀ ਪੰਜਾਬ ਦੇ ਕਰੀਬ ਦੋ ਲੱਖ ਨਿਊ ਪੈਨਸ਼ਨ ਸਕੀਮ ਤੋਂ ਪੀੜਤ ਮੁਲਾਜਮਾਂ ਨਾਲ ਵਾਇਦਾ ਕਰਦੇ ਸਨ ਕਿ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਤੁਰੰਤ ਬਾਅਦ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ। ਪੰਜਾਬ ਸਰਕਾਰ ਬਨਣ ਤੋਂ ਬਾਅਦ ਲੱਗਭੱਗ ਸਵਾ ਸਾਲ ਪਹਿਲਾਂ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਇੱਕ ਅਧੂਰਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਸੀ। ਜਿਸ ਨੂੰ ਸਰਕਾਰ ਅੱਜ ਤੱਕ ਅਮਲੀ ਜਾਮਾ ਨਹੀ ਪਹਿਨਾ ਸਕੀ ਅਤੇ ਨਾ ਹੀ ਮੁਲਾਜਮਾਂ ਦੇ ਜੀ ਪੀ ਐਫ਼ ਦੇ ਖਾਤੇ ਖੋਲ ਸਕੀ ਅਤੇ ਨਾ ਹੀ ਸੇਵਾ ਮੁਕਤ ਹੋ ਰਹੇ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਦਾ ਲਾਭ ਦੇ ਸਕੀ। ਸਗੋਂ ਮੁਲਾਜਮਾਂ ਨੂੰ ਮੀਟਿੰਗਾਂ ਵਿੱਚ ਲਾਰਿਆ ਤੋਂ ਸਵਾਏ ਹੋਰ ਕੁਛ ਪੱਲੇ ਨਹੀਂ ਪਿਆ। ਸ਼੍ਰੀ ਮਾਨ ਨੇ ਕਿਹਾ ਕਿ ਸਰਕਾਰ ਵਲੋਂ ਲਾਰੇ ਵੀ ਬਹੁਤ ਹੀ ਅਜ਼ੀਬ ਅਤੇ ਹਾਸੋਹੀਣੇ ਲਗਾਏ ਜਾਂਦੇ ਕਿ ਅਸੀਂ ਜਿਨ੍ਹਾਂ ਸੂਬਿਆਂ ਵਿੱਚ ਪੁਰਾਣੀ ਪੈਨਸ਼ਨ ਲਾਗੂ ਹੋਈ ਹੈ,ਉਨ੍ਹਾਂ ਸੂਬਿਆਂ ਵਿੱਚ ਆਪਣੀਆਂ ਟੀਮਾਂ ਭੇਜੀਆ ਕਿ ਤਾਂ ਅਸੀਂ ਉਨ੍ਹਾਂ ਤੋਂ ਵੀ ਵਧੀਆਂ ਢੰਗ ਨਾਲ ਪੁਰਾਣੀ ਪੈਨਸ਼ਨ ਲਾਗੂ ਕਰ ਸਕੀਏ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਲਾਗੂ ਤਾਂ ਕੀ ਕਰਨੀ ਸੀ,ਪੰਜਾਬ ਦਾ ਮੁੱਖ ਮੰਤਰੀ ਮੁਲਾਜਮ ਜਥੇਬੰਦੀਆਂ ਨਾਲ ਮੀਟਿੰਗ ਕਰਨੀ ਵੀ ਮੁਨਾਸਿਫ਼ ਨਹੀਂ ਸਮਝਦਾ। ਇਸ ਮੌਕੇ ਬੋਲਦਿਆਂ ਸ਼੍ਰੀ ਨਰੰਜਣਜੋਤ ਚਾਂਦਪੁਰੀ ਨੇ ਕਿਹਾ ਸਰਕਾਰ ਦੇ ਮਨਸੂਬਿਆਂ ਨੂੰ ਨਾ ਕਾਮਯਾਬ ਕਰਨ, ਪੰਜਾਬੀਆ ਨਾਲ ਕੀਤੇ ਧੋਖੇ ਅਤੇ ਮੁਲਾਜਮਾਂ ਨੂੰ ਅਣਦੇਖੀ ਕਰਨ ਦੇ ਰੋਸ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਪੰਜਾਬ ਦੇ ਸੱਦੇ ਉੱਤੇ ਮਿਤੀ 29 ਸਤੰਬਰ ਦਿਨ ਐਤਵਾਰ ਨੂੰ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਦੇ ਦਫ਼ਤਰ ਬੰਗਾ ਵਿਖੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਘਿਰਾਉ ਕਰਕੇ ਪ੍ਰਸ਼ਨ ਕੀਤੇ ਜਾਣਗੇ। ਇਸ ਘਿਰਾਉ ਲਈ ਪੁਰਾਣੀ ਪੈਨਸ਼ਨ ਬਹਾਲੀ ਦੇ ਸਾਰੇ ਸਾਥੀ ਬਾਰਾਦਰੀ ਪਾਰਕ ਨਵਾਂ ਸ਼ਹਿਰ ਤੋਂ ਸਵੇਰੇ 8 ਵਜੇ ਇੱਕਠੇ ਹੋਕੇ ਮੋਟਰਸਾਈਕਲ ਰੈਲੀ ਕਰਦੇ ਹੋਏ ਵੱਖ-ਵੱਖ ਪਿੰਡਾਂ ਵਿੱਚੋ ਬੰਗਾ ਪਹੁੰਚਣਗੇ ਅਤੇ ਦਫ਼ਤਰ ਦਾ ਘਿਰਾਉ ਕਰਨਗੇ। ਇਸ ਮੌਕੇ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਬਿਕਰਮਜੀਤ ਰਾਂਹੋ,ਅੰਮਿਤ ਜਗੋਤਾ,ਮਨਜਿੰਦਰ ਸਿੰਘ,ਸੰਕਰ ਦਾਸ ਡੀ ਟੀ ਐਫ਼,ਉਮਕਾਰ ਸ਼ੀਹਮਾਰ ਕੋ ਕਨਵੀਨਰ ਆਈ ਟੀ ਆਈ,ਅਸੋਕ ਪਠਲਾਵਾ,ਬਲਵੀਰ ਕਰਨਾਣਾ,ਬਲਵਿੰਦਰ ਕੌਰ,ਅਮਰੀਕ ਕੌਰ ਆਦਿ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਮੀਟਿੰਗ ਵਿੱਚ ਆਰਤੀ,ਮਨਜੀਤ ਕੌਰ ਨੀਲਮ,ਜਸਵੀਰ ਕੌਰ,ਸੁਖਵਿੰਦਰ ਕੌਰ,ਦਲਜੀਤ ਕੌਰ,ਰਮੇਸ਼ ਚੰਦ,ਮਨਪ੍ਰੀਤ ਸਿੰਘ,ਭਰਪੂਰ ਸਿੰਘ,ਪਵਨ ਕੁਮਾਰ ਬਲਵਿੰਦਰ ਕੌਰ ਕੁਲਵਿੰਦਰ ਕੌਰ ਜਮਨਾ ਦੇਵੀ ਜੁਗਰਾਜ ਸਿੰਘ ਅਤੇ ਕੁਲਵਿੰਦਰ ਕੁਮਾਰ ਵੀ ਹਾਜ਼ਰ ਸਨ।