ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ-ਜੋਤ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ....ਡਾ.ਅਮਰ ਮੋਰਿਯਾ

Bol Pardesa De
0


ਭਾਦਸੋਂ 20 ਸਤੰਬਰ (ਭਰਪੂਰ ਸਿੰਘ ਮੱਟਰਾਂ ) ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ-ਜੋਤ ਦਿਵਸ ਨੂੰ ਸਮਰਪਿਤ ਅਮਰ ਮਲਟੀਸਪੈਸਲਟੀ ਹਸਪਤਾਲ ਤੇ ਟਰੋਮਾ ਸੈਂਟਰ ਸਨੌਰ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਗੁਰਮੀਤ ਸਿੰਘ ਤੇ ਸਾਹਿਲ ਕੁਮਾਰ ਸਨੌਰ ਨੇ ਖੂਨਦਾਨ ਕਰਕੇ ਕੀਤਾ।ਇਹ ਖੂਨਦਾਨ ਕੈਂਪ ਸੰਜੀਵ ਕੁਮਾਰ ਸਨੌਰ ਅਤੇ ਦੀਦਾਰ ਸਿੰਘ ਬੋਸਰ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਖੂਨਦਾਨ ਕੈਂਪ ਵਿੱਚ  ਰਮਨਦੀਪ,ਗੁਰਪ੍ਰੀਤ ਸਿੰਘ,ਜਸਨਪ੍ਰੀਤ ਸਿੰਘ,ਸੁਖਜੀਤ ਸਿੰਘ,ਰਿਤੂ ਰਾਣੀ ਬੱਲਮਗੜ,ਸਤਨਾਮ ਸਿੰਘ,ਵਿਕਰਮ ਕੁਮਾਰ,ਅਤੇ ਗੁਰਪ੍ਰੀਤ ਸਮੇਤ 25 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਹਸਪਤਾਲ ਦੇ ਐੱਮ.ਡੀ.ਡਾ.ਅਮਰ ਮੋਰਿਯਾ ਨੇ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ-ਜੋਤ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਣਾ ਮਹਾਨ ਕਾਰਜ ਹੈ। ਖੂਨਦਾਨ ਸਭ ਤੋਂ ਉੱਤਮ ਦਾਨ ਹੈ,ਜਿਸ ਨਾਲ ਅਨੇਕਾਂ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ।ਗਰਮੀ ਦੇ ਕਾਰਨ ਖੂਨਦਾਨ ਕੈਂਪ ਬਹੁਤ ਘੱਟ ਲੱਗਦੇ ਹਨ,ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀਂ ਹੋ ਜਾਂਦੀ ਹੈ,ਅਤੇ ਲੋੜਵੰਦ ਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਆਪਣੇ 38ਵੇਂ ਜਨਮ ਦਿਨ ਮੌਕੇ ਸੰਜੀਵ ਕੁਮਾਰ ਸਨੌਰ ਵੱਲੋਂ ਸਮੂਹ ਖੂਨਦਾਨੀਆਂ,ਹਸਤਪਤਾਲ ਸਟਾਫ,ਤੇ ਬਲੱਡ ਬੈਂਕ ਸਟਾਫ ਨੂੰ ਰਿਫਰੈਸਮੈਂਟ ਦਾ ਪ੍ਰਬੰਧ ਕਰਕੇ ਦਿੱਤਾ ਗਿਆ।ਇਸ ਮੌਕੇ ਡਾ.ਅਮਰ ਮੋਰਿਯਾ,ਡਾ.ਕਰਨ ਭਟਨਾਗਰ,ਡਾ.ਨਵੀਨ ਜਿੰਦਲ,ਜਨ ਜਨਵਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਹਰਦੀਪ ਸਿੰਘ ਕੰਬੋਜ ਭਾਜਪਾ,ਸੰਜੀਵ ਕੁਮਾਰ ਸਨੌਰ,ਦੀਦਾਰ ਸਿੰਘ ਬੋਸਰ,ਰਣਜੀਤ ਸਿੰਘ ਬੋਸਰ,ਹਰਕ੍ਰਿਸ਼ਨ ਸਿੰਘ ਸੁਰਜੀਤ,ਰੁਪਿੰਦਰ,ਸੁਮਨ,ਮਨਪ੍ਰੀਤ,ਰੋਹਿਤ,ਅਤੇ ਵਿਕਾਸ,ਹਾਜਰ ਸੀ।


 

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top