ਨਡਾਲੋੰ , 20 ਸਤੰਬਰ ( ਗੁਰਪਾਲ ਪਰਮਾਰ ਨਡਾਲੋੰ)-ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਪਰਦਾਇ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਸੁਚੱਜੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲੇ, ਜਥੇਦਾਰ ਬਾਬਾ ਮੇਜਰ ਸਿੰਘ ਸਾਹਨੇਵਾਲ, ਬਾਬਾ ਕਸ਼ਮੀਰ ਸਿੰਘ ਦੁਸਾਂਝ, ਬਾਬਾ ਹਰਜਿੰਦਰ ਸਿੰਘ ਸਪਰੋੜ ਤੇ ਹੋਰ ਜਥੇਦਾਰਾਂ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜੋਤੀ ਜੋਤਿ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੇ 450 ਸਾਲਾ ਸ਼ਤਾਬਦੀ ਸਮਾਗਮਾਂ 'ਤੇ ਗੁਰਦੁਆਰਾ ਬਉਲੀ ਸਾਹਿਬ ਨੇੜੇ ਗੋਇੰਦਵਾਲ ਸਾਹਿਬ ਵਿਖੇ ਲਗਾਇਆ ਗਿਆ 7 ਦਿਨਾ ਵਿਸ਼ਾਲ ਲੰਗਰ ਬੀਤੀ ਦੇਰ ਰਾਤ ਸੇਵਾ ਤੇ ਸਿਮਰਨ ਦਾ ਸੰਦੇਸ਼ ਦਿੰਦਿਆਂ ਸਮਾਪਤ ਹੋ ਗਿਆl ਇਨ੍ਹਾ ਸ਼ਤਾਬਦੀ ਸਮਾਗਮਾਂ ਵਿੱਚ ਜਿੱਥੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ, ਸੰਤ ਬਾਬਾ ਜੋਗਾ ਸਿੰਘ ਤਰਨਾ ਦਲ ਬਾਬਾ ਬਕਾਲਾ ਸਾਹਿਬ, ਬਾਬਾ ਪ੍ਰਤਾਪ ਸਿੰਘ, ਜਥੇਦਾਰ ਬਾਬਾ ਸਤਨਾਮ ਸਿੰਘ ਫਿਰੋਜ਼ਪੁਰ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਦਲੇਰ ਸਿੰਘ, ਬਾਬਾ ਹਰਦੇਵ ਸਿੰਘ ਝਬਾਲ, ਬਾਬਾ ਗੁਰਜੀਤ ਸਿੰਘ ਇਆਲੀ ਕਲਾਂ, ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਆਦਿ ਮਹਾਂਪੁਰਸ਼ਾਂ ਸਮੇਤ ਲੱਖਾਂ ਦੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਬਾਉਲੀ ਸਾਹਿਬ ਆਦਿ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੋਈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਨਾਲ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਵੱਲੋਂ ਚੱਲ ਰਹੇ ਕੌਫੀ, ਕੋਲਡ ਡਰਿੰਕ, ਸਮੋਸੇ, ਮਕਰੌਨੀ, ਪਾਸਤਾ, ਪਕੌੜੇ, ਮਠਿਆਈਆਂ, ਖੀਰ, ਪਿਜ਼ਾ, ਬਰਗਰ, ਟਿੱਕੀਆਂ, ਭੱਲੇ ਤੇ ਗੁਰੂ ਕੇ ਲੰਗਰਾਂ ਵਿੱਚ ਪਿਆਰ ਭਾਵਨਾ ਨਾਲ ਲੰਗਰ ਛਕਿਆl ਇਸ ਮੌਕੇ ਸਾਬਕਾ ਸਰਪੰਚ ਜਥੇਦਾਰ ਜਸਬੀਰ ਸਿੰਘ ਭੱਟੀ ਨਡਾਲੋਂ, ਬਾਬਾ ਅਕਾਸ਼ਦੀਪ ਸਿੰਘ ਬਾਸਰਕੇ ਗਿੱਲਾਂ, ਭਾਈ ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਬਾਬਾ ਜਰਨੈਲ ਸਿੰਘ ਨਡਾਲੋਂ, ਗੁਰਸੇਵਕ ਸਿੰਘ ਭਾਮ, ਬਲਜਿੰਦਰ ਸਿੰਘ ਪੰਜੋੜ, ਪ੍ਰਿੰਸਪਾਲ ਸਿੰਘ, ਸਹਿਜ ਸਿੰਘ ਗੋਰਾ, ਜਸਪ੍ਰੀਤ ਸਿੰਘ ਜੱਸੂ ਪੰਜੋੜ, ਪ੍ਰਗਟ ਸਿੰਘ ਹਰਿਆਣਾ, ਲਖਵਿੰਦਰ ਸਿੰਘ ਬਿੰਦਾ ਨਡਾਲੋਂ, ਧਰਮਿੰਦਰ ਸਿੰਘ ਸੋਨੂੰ ਨਡਾਲੋਂ, ਲਖਵਿੰਦਰ ਸਿੰਘ ਕਾਦੀਆਂ, ਦਿਲਬਾਗ ਸਿੰਘ ਹਰਿਆਣਾ, ਦਲਵੀਰ ਸਿੰਘ ਨਡਾਲੋਂ, ਗੁਰਪਾਲ ਸਿੰਘ, ਨਿਹੰਗ ਅਮਰੀਕ ਸਿੰਘ, ਸਾਹਿਬ ਸਿੰਘ, ਸਰਵਿੰਦਰ ਸਿੰਘ ਠੀਡਾ, ਦਲਜੀਤ ਸਿੰਘ ਗੋਪਾਲੀਆਂ, ਅਜੇਦੀਪ ਸਿੰਘ ਬਟਾਲਾ, ਰੇਸ਼ਮ ਸਿੰਘ ਤਰਨ ਤਾਰਨ, ਰਣਜੀਤ ਸਿੰਘ ਕੱਦ ਗਿੱਲ, ਦਲਜੀਤ ਸਿੰਘ ਕੱਲਾਹ, ਸੁੱਖਵਿੰਦਰ ਸਿੰਘ ਲੱਡੂ ਟੋਡਰਪੁਰ, ਲਖਵੀਰ ਸਿੰਘ ਰਾਣਾ ਡਾਂਨਸੀਵਾਲ, ਪਰਮਜੀਤ ਸਿੰਘ ਮੇਘੋਵਾਲ, ਪ੍ਰਭਦੀਪ ਸਿੰਘ ਪੰਜੋੜ, ਕਿਰਪਾਲ ਸਿੰਘ ਅਜਨੋਹਾ, ਕੁਨਾਲ ਸਿੰਘ ਖ਼ਾਲਸਾ, ਅੰਮ੍ਰਿਤ ਸਿੰਘ ਡਿੰਗਰੀਆਂ, ਸ਼ੇਰ ਸਿੰਘ ਡਿੰਗਰੀਆਂ, ਸੁਖਦੇਵ ਸਿੰਘ ਨਰੂੜ, ਲਵਨੀਨ ਸਿੰਘ ਨਰੂੜ, ਕੁਲਵੰਤ ਸਿੰਘ ਢੰਡੋਰੀ, ਰਣਜੀਤ ਸਿੰਘ ਮਹਿਤਪੁਰ ਆਦਿ ਹਾਜ਼ਰ ਸਨ l
ਸੰਪਰਦਾਇ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਲਗਾਇਆ ਗਿਆ 7 ਦਿਨਾ ਵਿਸ਼ਾਲ ਲੰਗਰ ਸੇਵਾ ਤੇ ਸਿਮਰਨ ਦਾ ਸੰਦੇਸ਼ ਦਿੰਦਿਆਂ ਸਮਾਪਤ
September 21, 2024
0