ਸੰਗੀਤ ਪ੍ਰੇਮੀਆਂ ਲਈ ਜਾਰੀ ਕੀਤੀਆ ਜਾਣਕਾਰੀ ਭਰਪੂਰ ਗਾਣਿਆਂ ਦੀਆਂ ਲਿਸਟਾਂ
ਫਤਹਿਗੜ੍ਰ ਸਾਹਿਬ : ਸਰਹਿੰਦ ਨਿਵਾਸੀ ਹਰਪਾਲ ਸਿੰਘ ਸੋਢੀ,ਵਾਰਡ ਨੰਬਰ 9,ਸੋਢੀ ਕਾਲੋਨੀ, ਜਿ਼ਲਾ ਫਤਹਿਗੜ੍ਹ ਸਾਹਿਬ ਜੋ ਕਿ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਸਬੰਧਤ ਫਿਲਮਾਂ ਦੇ ਗਾਣਿਆਂ,ਰਿਕਾਰਡਾਂ ਅਤੇ ਕੈਸਟਾਂ ਇਕੱਠੀਆਂ ਕਰਨ ਵਜੋਂ ਜਾਣੇ ਜਾਂਦੇ ਹਨ।ਦਫਤਰ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਵਿਖੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਬਤੋਰ ਜਿ਼ਲਾ ਕੋਆਰਡੀਨੇਟਰ ਆਰ. ਬੀ. ਐੱਸ. ਕੇ.ਵਜੋਂ ਤਾਇਨਾਤ ਸ੍ਰੀ ਸੋਢੀ ਨੇ ਆਪਣੇ ਘਰ ਵਿੱਚ ਆਪਣੇ ਬੇਟੇ ਦੇ ਨਾਮ ਤੇ “ਹਰਵੀਰ ਮਿਉਜ਼ੀਕਲ ਲਾਈਬ੍ਰੇਰੀ” ਦਾ ਵੀ ਨਿਰਮਾਣ ਕੀਤਾ ਹੋਇਆ ਹੈ ਅਤੇ ਲੱਖਾਂ ਦੀ ਤਦਾਦ ਵਿੱਚ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਗੀਤ ਫਿਲਮਾਂ ਆਦਿ ਸਾਂਭੀਆਂ ਹੋਈਆਂ ਹਨ।ਇਸੇ ਕਰਕੇ ਸ੍ਰੀ ਸੋਢੀ ਦਾ ਨਾਮ ਇੰਡੀਆਂ ਬੁੱਕ ਆਫ ਰਿਕਾਰਡ,ਲੰਡਨ ਬੁੱਕ ਆਫ ਵਰਲਡ ਰਿਕਾਰਡ ਅਤੇ ਇੰਨਫੂਲੇਂਸਰ ਬੁੱਕ ਆਫ ਵਰਲਡ ਰਿਕਾਰਡ ਆਦਿ ਵਿੱਚ ਦਰਜ ਹੈ।
ਸ੍ਰੀ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਨੇ ਸੰਗੀਤ ਪ੍ਰੇਮੀਆਂ ਵਾਸਤੇ ਪੰਜਾਬੀ ਗਾਇਕ ਸਵਰਗਵਾਸੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੇ ਰਿਕਾਰਡ ਹੋਏ 100 ਗੀਤਾਂ ਤੋਂ ਇਲਾਵਾ ਅਣ—ਰੀਲੀਜ਼ਡ ਗੀਤਾਂ ਸਮੇਤ 274 ਗੀਤਾਂ ਬਾਰੇ ਜਾਣਕਾਰੀ,ਸਿੱਧੂ ਮੂਸੇਵਾਲੇ ਦੇ ਰਿਕਾਰਡ ਹੋਏ 299 ਗੀਤਾਂ ਤੋਂ ਇਲਾਵਾ 484 ਗੀਤਾਂ ਬਾਰੇ ਜਾਣਕਾਰੀ ਅਤੇ ਪੰਜਾਬੀ ਐਕਟਰ ਸਵਰਗਵਾਸੀ ਵਰਿੰਦਰ ਦੀਆਂ ਹਿੰਦੀ ਪੰਜਾਬੀ 33 ਫਿਲਮਾਂ ਦੇ ਗੀਤਾਂ ਬਾਰੇ ਜਾਣਕਾਰੀ ਦੇਣ ਲਈ ਪੀਡੀਐੱਫ ਲਿਸਟਾਂ ਤਿਆਰ ਕੀਤੀਆਂ ਹਨ ਜੋ ਸੰਗੀਤ ਪ੍ਰੇਮੀਆਂ ਨੁੰ ਮੁਫਤ ਵਿੱਚ ਵੰਡ ਰਹੇ ਹਨ।ਸ੍ਰੀ ਸੋਢੀ ਕੋਲ ਪੰਜਾਬੀ ਸਿਨੇਮਾਂ ਦੀਆਂ ਲੱਗਭੱਗ 1200 ਰੀਲੀਜ਼ ਫਿਲਮਾਂ ਦੇ ਗੀਤ ਅਤੇ ਹਿੰਦੀ ਸਿਨੇਮਾਂ ਦੀਆਂ 14100 ਦੇ ਕਰੀਬ ਰੀਲੀਜ਼ ਫਿਲਮਾਂ ਦੇ ਗੀਤ ਲਾਈਬ੍ਰੇਰੀ ਵਿੱਚ ਸਾਂਭੇ ਪਏ ਹਨ। ਇਨ੍ਹਾਂ ਦੀਆਂ ਵੀ ਸ੍ਰੀ ਸੋਢੀ ਨੇ ਪੀਡੀਐੱਫ ਲਿਸਟਾਂ ਤਿਆਰ ਕੀਤੀਆਂ ਹਨ ਅਤੇ ਸੰਗੀਤ ਪ੍ਰੇਮੀਆਂ ਨੁੰ ਮੁਫਤ ਵਿੱਚ ਵੰਡ ਰਹੇ ਹਨ ਜੋ ਕਿ ਪੰਜਾਬ ਅਤੇ ਜਿ਼ਲਾ ਫਤਹਿਗੜ੍ਹ ਸਾਹਿਬ ਨਿਵਾਸੀਆਂ ਲਈ ਮਾਣ ਵਾਲੀ ਗੱਲ ਹੈ।
ਵੱਲੋ -ਤਸਵਿੰਦਰ ਸਿੰਘ ਬੜੈਚ