ਲੁਧਿਆਣਾ 21 ਸਤੰਬਰ (ਰਵਿੰਦਰ ਸਿੰਘ ਨਿੱਝਰ) ਉੱਘੇ ਸਮਾਜ ਸੇਵਕ ਸਤਵਿੰਦਰ ਮਠਾੜੂ ਅਤੇ ਰਕੇਸ਼ ਗੋਇਲ ਨੇ ਆਖਿਆ ਹੈ ਕਿ ਸ਼ਹਿਰ ਵਿੱਚ ਜਨਸੰਖਿਆ ਕਾਫੀ ਹੋਣ ਕਰਕੇ ਵਾਹਨਾਂ ਦੀ ਗਿਣਤੀ ਵੀ ਕਾਫੀ ਵੱਧ ਹੈ। ਉਹਨਾਂ ਕਿਹਾ ਕਿ ਕੁਝ ਅਜਿਹੇ ਲੋਕਾਂ ਕੋਲ ਵੀ ਵਾਹਨ ਹਨ ਜਿਨਾਂ ਕੋਲ ਘਰ ਵਿੱਚ ਗੱਡੀ ਖੜ੍ਹਾਉਣ ਜੋਗੀ ਜਗ੍ਹਾ ਵੀ ਨਹੀਂ ਹੈ ਅਤੇ ਉਹ ਰਾਤ ਨੂੰ ਗਲੀਆਂ ਵਿੱਚ ਹੀ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ। ਜਿਸ ਕਰਕੇ ਆਉਣ ਜਾਣ ਵਾਲਿਆਂ ਨੂੰ ਵੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਇਸ ਗੱਲ ਵੱਲ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੜਕਾਂ ਤੇ ਵਾਹਨਾਂ ਦੀ ਗਿਣਤੀ ਵਧਣ ਕਾਰਣ ਦਿਨੋ ਦਿਨ ਹੋ ਰਹੇ ਐਕਸੀਡੈਂਟਾਂ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਐਕਸੀਡੈਂਟ ਹੋਣ ਦੇ ਕਈ ਕਾਰਣ ਹਨ ਪਰੰਤੂ ਓਵਰ ਸਪੀਡ ਜਾਣਾ ਇਸ ਦਾ ਸਭ ਤੋਂ ਵੱਡਾ ਕਾਰਣ ਹੈ। ਸ੍ਰ ਮਠਾੜੂ ਅਤੇ ਸ਼੍ਰੀ ਗੋਇਲ ਨੇ ਆਖਿਆ ਕਿ ਸ਼ਹਿਰ ਵਿੱਚ ਅਨੇਕਾਂ ਥਾਵਾਂ ਤੇ ਸਪੀਡ ਚੈੱਕ ਕਰਨ ਵਾਲੇ ਯੰਤਰ ਲਾਏ ਜਾਣੇ ਚਾਹੀਦੇ ਹਨ ਅਤੇ ਪੁਲਿਸ ਦਾ ਨਾਕਾ ਹੋਣਾ ਚਾਹੀਦਾ ਹੈ ਜਿਹੜਾ ਵੀ ਵਿਅਕਤੀ ਗੱਡੀ, ਤਿੰਨ ਜਾਂ ਦੋ ਪਈਆ ਵਾਹਨ ਨਿਰਧਾਰਤ ਸਪੀਡ ਤੋਂ ਵੱਧ ਤੇਜੀ ਨਾਲ ਚਲਾਉਂਦਾ ਹੈ ਉਸਦਾ ਬਿਨਾਂ ਕਿਸੇ ਪੱਖਪਾਤ ਦੇ ਚਲਾਣ ਕੱਟਿਆ ਜਾਵੇ ਅਤੇ ਹਰੇਕ ਵਿਅਕਤੀ ਨਾਲ ਇੱਕੋ ਜਿਹਾ ਵਿਹਾਰ ਕੀਤਾ ਜਾਵੇ। ਇਹ ਨਹੀਂ ਕਿ ਜੇਕਰ ਕੋਈ ਵਿਅਕਤੀ ਕਿਸੇ ਲੀਡਰ ਜਾਂ ਅਫਸਰ ਦਾ ਭਾਈ ਭਤੀਜਾ ਜਾਂ ਹਮਾਇਤੀ ਹੈ ਤਾਂ ਉਸ ਨੂੰ ਛੱਡ ਦਿੱਤਾ ਜਾਵੇ ਅਤੇ ਆਮ ਲੋਕਾਂ ਦੇ ਹੀ ਚਲਾਨ ਕੱਟੇ ਜਾਣ ਜਿਸ ਤਰ੍ਹਾਂ ਕਿ ਹੁਣ ਹੁੰਦਾ ਕਿਹਾ ਜਾ ਰਿਹਾ ਹੈ। ਮਠਾੜੂ ਅਤੇ ਗੋਇਲ ਨੇ ਆਖਿਆ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਦੁਰਘਟਨਾਵਾਂ ਚ ਜ਼ਖਮੀ ਹੋਏ ਲੋਕਾਂ ਨੂੰ ਜਲਦੀ ਹਸਪਤਾਲ ਪਹੁੰਚਾਉਣ ਲਈ ਸੜਕ ਸੁਰੱਖਿਆ ਫੋਰਸ ਬਣਾਈ ਹੋਈ ਹੈ ਜੋ ਕਿ ਐਕਸੀਡੈਂਟ ਤੋਂ ਬਾਅਦ ਪੀੜਤ ਜਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੀ ਕੋÇੱਸ਼ਸ਼ ਕਰਦੀ ਹੈ ਪਰੰਤੂ ਐਕਸੀਡੈਂਟ ਹੋਣ ਹੀ ਨਾ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਓਵਰ ਸਪੀਡ ਜਾਣ ਵਾਲੇ ਵਾਹਨਾਂ ਦੇ ਚਲਾਨ ਕੱਟਣੇ ਸਮੇਂ ਦੀ ਵੱਡੀ ਜਰੂਰਤ ਹੈ।