ਜ਼ਿਲ੍ਹਾ ਰੈੱਡ ਕਰਾਸ ਕਮੇਟੀ ਦੇ ਕਾਰਜਕਾਰਨੀ ਮੈਂਬਰਾਂ ਦਾ ਕੀਤਾ ਗਿਆ ਸਨਮਾਨ
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ ( ਦਮਨ ਅਰੋੜਾ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਵੱਲੋ ਗੁਰੂ ਘਰ ਦੇ ਅਨਿਨ ਸੇਵਕ ਭਾਈ ਘਨ੍ਹਈਆ ਜੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਦੋ ਰੋਜ਼ਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਰੈੱਡ ਕਰਾਸ ਦੇ ਵਲੰਟੀਅਰਜ਼ ਦੁਆਰਾ ਵੱਖੋ-ਵੱਖ ਸੱਭਿਆਚਾਰਕ ਆਈਟਮਾਂ ਵਿੱਚ ਭਾਗ ਲੈ ਕੇ ਰੰਗ ਬੰਨਿਆ ਗਿਆ ਅਤੇ ਇਸ ਦੌਰਾਨ ਜੱਜਮੈਂਟ ਦੀ ਭੂਮਿਕਾ ਪ੍ਰੋ. ਗੁਰਚੇਤਨ ਸਿੰਘ (ਲਵਲੀ ਯੂਨੀਵਰਸਿਟੀ), ਪ੍ਰੋ. ਪ੍ਰਭਦੀਪ ਕੌਰ (ਲਵਲੀ ਯੂਨੀਵਰਸਿਟੀ) ਦੁਆਰਾ ਨਿਭਾਈ ਗਈ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਕਮੇਟੀ ਦੇ ਕਾਰਜਕਾਰਨੀ ਮੈਂਬਰ ਮੈਡਮ ਗਗਨਦੀਪ ਕੌਰ (ਪੈਟਰਨ) ,ਮੈਡਮ ਕਿਰਨਦੀਪ ਕੌਰ ਗਿੱਲ(ਪੈਟਰਨ), ਸ਼੍ਰੀਮਤੀ ਗੁਰਮੁਖੀ ਦੇਵੀ, ਸ੍ਰੀਮਤੀ ਸਕੀਨਾ ਐਰੀ, ਸ਼੍ਰੀਮਤੀ ਸੀਮਾ ਥਾਪਰ ਅਤੇ ਸ੍ਰੀਮਤੀ ਸੀਮਾ ਰਾਣੀ ਦਾ ਸਨਮਾਨ ਵੀ ਕੀਤਾ ਗਿਆ।ਆਪਣੇ ਸੰਬੋਧਨ ਦੌਰਾਨ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਜਿੱਥੇ ਕਾਲਜ ਵਿੱਚ ਦੁਨਿਆਵੀ ਸਿੱਖਿਆ ਦਿੱਤੀ ਜਾਂਦੀ ਹੈ ਉਥੇ ਹੀ ਆਪਣੇ ਗੌਰਵਮਈ ਇਤਿਹਾਸ ਨਾਲ ਵੀ ਵਿਦਿਆਰਥੀਆਂ ਨੂੰ ਜੋੜਿਆ ਜਾਂਦਾ ਹੈ। ਇਸ ਮੌਕੇ ਉਹਨਾਂ ਨੇ ਅਜਿਹੇ ਸਮਾਗਮਾਂ ਵਿੱਚ ਵੱਧ ਚੜ ਕੇ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹ ਸਮਾਗਮ ਸੁਖਵਿੰਦਰ ਸਿੰਘ ਕਾਹਲੋਂ (ਇੰਚਾਰਜ ਕਾਲਜ ਰੈੱਡ ਕਰਾਸ ਯੂਨਿਟ), ਸ. ਅਮਰਜੀਤ ਸਿੰਘ(ਫੀਲਡ ਅਫਸਰ ਪੰਜਾਬ ਰੈੱਡ ਕਰਾਸ) ਅਤੇ ਸ. ਕੁਲਵਿੰਦਰ ਸਿੰਘ (ਇੰਚਾਰਜ ਟ੍ਰੇਨਰ ਰੈੱਡ ਕਰਾਸ ਸੁਸਾਇਟੀ) ਦੇ ਯਤਨਾਂ ਦੁਆਰਾ ਅਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੈਡਮ ਉਪਦੇਸ਼ ਕੌਰ, ਡਾ. ਕੀਰਤੀ ਭਾਗੀਰਥ, ਮੈਡਮ ਗੁਰਪ੍ਰੀਤ ਕੌਰ (ਗੌਰਮੈਂਟ ਕਾਲਜ ਰੋਪੜ), ਮੈਡਮ ਸੁਖਜੀਤ ਕੌਰ (ਜੀ.ਐਸ.ਐਸ.ਐਸ ਹੁਸ਼ਿਆਰਪੁਰ ਕਾਲਜ), ਮੈਡਮ ਮੀਨਾਕਸ਼ੀ ਸ਼ਰਮਾ (ਐਮ.ਬੀ.ਜੀ ਗੌਰਮੈਂਟ ਕਾਲਜ ਪੋਜੇਵਾਲ), ਡਾ. ਅਮਨਦੀਪ ਸਿੰਘ (ਐਨ.ਐਮ ਗੌਰਮੈਂਟ ਕਾਲਜ ਮਾਨਸਾ), ਡਾ. ਪੰਕਜ ਕੌਲ(ਡੀਨ), ਮੈਡਮ ਇੰਦਰਜੀਤ ਕੌਰ (ਰਿਆਤਬਾਰਾ ਯੂਨੀਵਰਸਿਟੀ ਮੋਹਾਲੀ), ਸ਼੍ਰੀ ਨਰਿੰਦਰ ਕੁਮਾਰ ਅਤੇ ਮੈਡਮ ਸੁਨੀਤਾ (ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ), ਮੈਡਮ ਇੰਦਰਜੀਤ ਕੌਰ (ਰਿਆਤਬਾਰਾ ਡੈਂਟਲ ਕਾਲਜ ਅਤੇ ਹਸਪਤਾਲ ਮੋਹਾਲੀ) ਆਪਣੇ ਕਾਲਜ ਦੇ ਯੂਥ ਰੈੱਡ ਕਰਾਸ ਦੇ ਵਲੰਟੀਅਰ ਨਾਲ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਦੌਰਾਨ ਡਾ. ਰਵਿੰਦਰ ਸਿੰਘ ਰੇਖੀ,ਡਾ. ਸੁਰਿੰਦਰ ਕੁਮਾਰ ਸ਼ਰਮਾ,ਡਾ. ਗੁਰਪ੍ਰੀਤ ਕੌਰ,ਪ੍ਰੋ. ਜਗਪਿੰਦਰ ਪਾਲ ਸਿੰਘ,ਡਾ.ਤਜਿੰਦਰ ਕੌਰ,ਡਾ. ਬਲਜੀਤ ਸਿੰਘ ਚਾਨਾ, ਡਾ. ਵੀਰਪਾਲ ਸਿੰਘ,ਪ੍ਰੋ. ਰਵਿੰਦਰ ਸਿੰਘ,ਪ੍ਰੋ. ਹਰਪ੍ਰੀਤ ਕੌਰ, ਡਾ. ਹਰਸਿਮਰਤ ਕੌਰ,ਪ੍ਰੋ. ਦਿਨੇਸ਼ ਕੁਮਾਰ, ਪ੍ਰੋ. ਸ਼ੁਭਮ ਸ਼ਰਮਾ ਅਤੇ ਪ੍ਰੋ. ਰਮਨਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।