ਤੇਲੰਗਾਨਾ ’ਚ ਕਾਂਗਰਸ ਦੇ ਵਿਧਾਇਕ ਵੇਦਮਾ ਬੋਜ਼ੂ ਨੇ ਦਾ ਫਰਮਾਨ ਜਾਰੀ ਕਰਦੇ ਹੋਏ ਕਿਹਾ ਕਿ ਜੋ ਵੀ ਕੋਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਸਿਰ ਲਿਆਏਗਾ, ਉਹ ਉਸਨੂੰ ਆਪਣੀ ਪੁਸ਼ਤੈਨੀ ਜ਼ਮੀਨਾਂ ਇਨਾਮ ’ਚ ਦੇਣਗੇ। ਕਾਂਗਰਸੀ ਵਿਧਾਇਕ ਦੇ ਇਸ ਬਿਆਨ ’ਤੇ ਕਾਂਗਰਸ ਨੇ ਫਿਲਹਾਲ ਚੁੱਪ ਰੱਖੀ ਹੈ। ਪਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਐਕਸ ’ਤੇ ਪੋਸਟ ’ਚ ਆਪਣੀ ਸਖ਼ਤ ਪ੍ਰਤੀਕਿਰਿਆ ’ਚ ਕਿਹਾ ਕਿ 1984 ਤੋਂ 2024 ਤੱਕ ਕਾਂਗਰਸ ਜ਼ਰਾ ਵੀ ਨਹੀਂ ਬਦਲੀ। ਉਹ ਉਦੋਂ ਵੀ ਸਿੱਖਾਂ ਦੇ ਖੂਨ ਦੀ ਪਿਆਸੀ ਸੀ ਤੇ ਉਹ ਅੱਜ ਵੀ ਹੈ।
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਨੰਬਰ ਇਕ ਅੱਤਵਾਦੀ ਕਹਿਣ ’ਤੇ ਕਾਂਗਰਸੀ ਆਗੂਆਂ ਨੇ ਬਿੱਟੂ ਖ਼ਿਲਾਫ਼ ਜ਼ਬਰਦਸਤ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਪਰ ਤੇਲੰਗਾਨਾ ਦੇ ਨਿਰਲਮ ਜ਼ਿਲ੍ਹੇ ਦੇ ਖਾਨਾਪੁਰ (ਰਾਖਵਾਂ) ਤੋਂ ਕਾਂਗਰਸ ਦੇ ਵਿਧਾਇਕ ਵੇਦਮਾ ਬੋਜ਼ੂ ਨੂੰ ਵਿਵਾਦਤ ਬਿਆਨ ’ਚ ਕਿਹਾ ਕਿ ਉਹ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਰਾਹੁਲ ਗਾਂਧੀ ਨੂੰ ਲੈ ਕੇ ਆਪਣੇ ਸ਼ਬਦ ਵਾਪਸ ਨਹੀਂ ਲੈਂਦੇ ਤਾਂ ਉਨ੍ਹਾਂ ਦੀ ਹੱਤਿਆ ਕਰ ਕੇ ਉਨ੍ਹਾਂ ਦਾ ਸਿਰ ਲਿਆਉਣ ਵਾਲੇ ਨੂੰ ਆਪਣੀ 1.38 ਏਕੜ ਜ਼ਮੀਨ ਦੇ ਦੇਣਗੇ, ਸਾਰੀਆਂ ਮਰਿਆਦਾਵਾਂ ਤੋੜ ਚੁੱਕਾ ਹੈ। ਕਾਂਗਰਸੀ ਵਿਧਾਇਕ ਵੇਦਮਾ ਬੋਜ਼ੂ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ਆਪਣੀਆਂ ਸਾਰੀਆਂ ਜਾਇਦਾਦਾਂ ਤੇ ਆਪਣੇ ਪਿਤਾ ਦੀ ਵੀ ਜਾਇਦਾਦ ਉਸ ਵਿਅਕਤੀ ਦੇ ਨਾਂ ਕਰ ਦਿਆਂਗਾ ਜਿਹੜਾ ਬਿੱਟੂ ਦਾ ਸਿਰ ਲੈ ਕੇ ਆਏਗਾ। ਸੂਬੇ ’ਚ ਸੱਤਾਧਾਰੀ ਪਾਰਟੀ ਕਾਂਗਰਸ ਦੇ ਵਿਧਾਇਕ ਨੇ ਕੇਂਦਰੀ ਮੰਤਰੀ ਖ਼ਿਲਾਫ਼ ਇਹ ਬਿਆਨ ਉਦੋਂ ਦਿੱਤਾ ਜਦੋਂ ਉਹ ਪਾਰਟੀ ਆਗੂਆਂ ਦੇ ਨਾਲ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।