20 ਸਤੰਬਰ ( ਗੌਰਵ ਢੀਗੀਂ ) ਨਾਭਾ ਫਾਊਂਡੇਸ਼ਨ ਲੰਬੇ ਸਮੇਂ ਤੋਂ ਨਾਭਾ ਦੇ ਪਿੰਡ ਭੋਜੋਮਾਜਰੀ ਅਤੇ ਮਾਨਸਾ ਦੇ ਪਿੰਡਾਂ ਵਿੱਚ ਖੇਤੀਬਾੜੀ ਸਬੰਧੀ ਇੱਕ ਪ੍ਰੋਗਰਾਮ ਚਲਾ ਰਹੀ ਹੈ। ਜਿਸ ਦਾ ਮੁੱਖ ਮੰਤਵ ਖੇਤੀ ਵਿੱਚ ਵਾਤਾਵਰਨ ਪੱਖੀ ਤਕਨੀਕਾਂ ਨੂੰ ਅਪਣਾ ਕੇ ਖੇਤੀ ਵਿੱਚ ਵੱਧ ਰਹੇ ਖਰਚਿਆ, ਜਹਿਰਾਂ ਅਤੇ ਰਸਾਇਣਕ ਖਾਦਾਂ ਨੂੰ ਘੱਟ ਕਰਨਾ ਹੈ। ਇਸ ਤਰਾ ਸੁੱਕੇ ਕੱਦੂ ਦੀ ਤਕਨੀਕ ਜੋ ਕਿ ਵਾਤਾਵਰਨ ਪੱਖੀ ਹੈ ਤਕਨੀਕ ਹੈ ਇਸ ਤਕਨੀਕ ਨੂੰ ਪੰਜਾਬ ਦੇ ਪਿੰਡ-ਪਿੰਡ ਤੱਕ ਪਹੁੰਚਾਉਣ ਵਾਲੇ ਡਾਕਟਰ ਦਲੇਰ ਸਿੰਘ ਜੀ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਡਾਕਟਰ ਦਲੇਰ ਸਿੰਘ ਜੀ ਨੇ ਸੁੱਕੇ ਕੱਦੂ ਨਾਲ ਝੋਨਾ ਲਾਉਣ ਦੀ ਤਕਨੀਕ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਂਦਿਆਂ ਇਸ ਤਕਨੀਕ ਦੇ ਫਾਇਦਿਆਂ ਬਾਰੇ ਦੱਸਿਆ । ਇਸ ਤਕਨੀਕ ਨੂੰ ਕਈ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਵਰਤ ਕੇ ਲਾਭ ਉਠਾ ਰਹੇ ਕਿਸਾਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ ਵਾਟਰ ਕੰਜਰਵੇਸਨ ਤੋਂ ਰਿਟਾਰਿਡ ਡਾਕਟਰ ਬਲਵਿੰਦਰ ਸਿੰਘ ਵਡਾਲੀ, ਆਤਮਾ ਵੱਲੋਂ ਡਾਕਟਰ ਸੁਰਿੰਦਰ ਕੁਮਾਰ ਅਤੇ ਨਾਭਾ ਫਾਊਂਡੇਸ਼ਨ ਦੀ ਟੀਮ ਭੀ ਸ਼ਾਮਿਲ ਸੀ