ਸ੍ਰੀ ਫ਼ਤਹਿਗੜ੍ਹ ਸਾਹਿਬ, ਹਰਪ੍ਰੀਤ ਸਿੰਘ ਗੁੱਜਰਵਾਲ , 20 ਸਤੰਬਰ
ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਵੱਲੋਂ ਸੈਸ਼ਨ 2024-2025 ਲਈ ਵਿਭਾਗ ਦੇ ਵਿਦਿਆਰਥੀਆਂ ਦੀ ਗਣਿਤ ਐਸੋਸੀਏਸ਼ਨ "ਦਿ ਲੌਜਿਕ ਲੈਜੈਂਡਜ਼" ਦਾ ਗਠਨ ਕੀਤਾ ਗਿਆ।
ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਗਣਿਤ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਗਣਿਤ ਵਿਭਾਗ ਦੇ ਮੁਖੀ ਪ੍ਰੋ. ਨਮਿਤਾ ਬੇਰੀ ਨੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਣਿਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਸੁਸਾਇਟੀ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਕੀਤੀ ਗਈ ਹੈ ਅਤੇ ਇਸ ਐਸੋਸੀਏਸ਼ਨ ਦਾ ਮੁੱਖ ਉਦੇਸ਼ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਸਮਾਗਮ ਆਯੋਜਿਤ ਕਰਨ ਲਈ ਪ੍ਰੇਰਿਤ ਕਰਨਾ ਹੈ।
ਇਸ ਚੋਣ ਵਿੱਚ ਐਮ.ਐਸ.ਸੀ. ਭਾਗ-ਦੂਸਰਾ ਦੀ ਰਿੰਪਲ ਕੌਸ਼ਲ ਨੂੰ ਪ੍ਰਧਾਨ ਚੁਣਿਆ ਗਿਆ, ਐਮ.ਐਸ.ਸੀ. ਭਾਗ ਪਹਿਲਾ ਦੀ ਅਮਨਦੀਪ ਕੌਰ ਨੂੰ ਮੀਤ ਪ੍ਰਧਾਨ, ਬੀ.ਐਸ.ਸੀ. ਆਨਰਜ਼ ਗਣਿਤ ਭਾਗ ਦੂਸਰਾ ਦੀ ਰਾਜਪ੍ਰੀਤ ਕੌਰ ਨੂੰ ਸਕੱਤਰ, ਬੀ.ਐਸ.ਸੀ. ਆਨਰਜ਼ ਗਣਿਤ ਭਾਗ ਦੂਸਰਾ ਦੀ ਸੁਮਨਪ੍ਰੀਤ ਕੌਰ ਨੂੰ ਸੰਯੁਕਤ ਸਕੱਤਰ ਅਤੇ ਐੱਮ.ਐਸ.ਸੀ. ਗਣਿਤ ਭਾਗ ਦੂਸਰਾ ਦੀ ਪਰਦੀਪ ਕੌਰ ਨੂੰ ਵਿੱਤ ਸਕੱਤਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਐੱਮ.ਐਸ.ਸੀ. ਗਣਿਤ ਭਾਗ-ਦੂਸਰਾ ਦੀ ਰਵਿੰਦਰ ਕੌਰ ਨੂੰ ਕਨਵੀਨਰ ਸਹਿ-ਗਤਿਵਿਧਿਆਂ ਅਤੇ ਐੱਮ.ਐਸ.ਸੀ. ਗਣਿਤ ਭਾਗ ਦੂਸਰਾ ਦੀ ਸੀਆ ਕੁਮਾਰੀ ਅਤੇ ਐੱਮ.ਐਸ.ਸੀ. ਗਣਿਤ ਭਾਗ ਪਹਿਲਾ ਦੀਆਂ ਅਰਸ਼ਦੀਪ ਕੌਰ ਅਤੇ ਰੋਜ਼ਪ੍ਰੀਤ ਕੌਰ ਨੂੰ ਕੋ-ਕਨਵੀਨਰ ਸਹਿ-ਗਤਿਵਿਧਿਆਂ ਚੁਣਿਆ ਗਿਆ।
ਇਸ ਮੌਕੇ ਗਣਿਤ ਵਿਭਾਗ ਦੇ ਪ੍ਰੋ. ਪੂਨਮ ਚਾਵਲਾ, ਪ੍ਰੋ. ਸ਼ਿਵਦੀਪ ਕੌਰ, ਡਾ. ਰਜਿੰਦਰ ਪਾਲ, ਪ੍ਰੋ. ਸ਼ਾਮ ਬਾਂਸਲ, ਪ੍ਰੋ. ਅਮਰਪ੍ਰੀਤ ਕੌਰ, ਪ੍ਰੋ. ਸਿਮਰਨਜੋਤ ਕੌਰ, ਪ੍ਰੋ. ਸਲੋਨੀ ਕੌਰ, ਪ੍ਰੋ. ਹਿਮਾਂਸ਼ੀ ਸ਼ਰਮਾ, ਪ੍ਰੋ. ਸੁਮਨ ਕੁਮਾਰ ਅਤੇ ਵਿਭਾਗ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।