ਫਿਰੋਜ਼ਪੁਰ 20 ਸਤੰਬਰ (ਰਾਏਵੀਰ ਸਿੰਘ ਕਚੂਰਾ) - ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਜੋਨ ਮੱਲਾਂ ਵਾਲਾ ਦੇ ਸਾਰੇ ਪਿੰਡਾਂ ਵਿੱਚ ਜੋਨ ਪ੍ਰਧਾਨ ਰਛਪਾਲ ਸਿੰਘ ਤੇ ਮੱਸਾ ਸਿੰਘ ਦੀ ਅਗਵਾਈ ਹੇਠ ਬੀਬੀਆਂ ਦੀਆਂ ਕਮੇਟੀਆਂ ਗਠਤ ਕੀਤੀਆਂ ਗਈਆਂ।
ਮੀਟਿੰਗਾਂ ਨੂੰ ਸੰਬੋਧਨ ਕਰਨ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਨੇ ਕਿਹਾ ਕਿ ਸੰਬੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚਿਆਂ ਨੂੰ ਮਜ਼ਬੂਤ ਬਣਾਉਣ ਲਈ ਪਿੰਡਾਂ ਵਿੱਚ ਬੀਬੀਆਂ ਦੀਆਂ ਵੱਡੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਜੋ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨ ਲਈ ਪਿੰਡਾਂ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਦੇ ਪਰਿਵਾਰਾਂ ਸਮੇਤ ਜਥੇਬੰਦ ਹੋਣਾ ਚਾਹੀਦਾ ਹੈ। ਕਿਸਾਨ ਅੰਦੋਲਨ 2 ਚੱਲ ਰਿਹਾ ਹੈ ਉਸ ਵਿੱਚ 20 ਅਕਤੂਬਰ ਨੂੰ ਜਿਲਾ ਫਿਰੋਜ਼ਪੁਰ ਤੋਂ ਬੀਬੀਆਂ ਦੇ ਵੱਡੇ ਜਥੇ ਪਹੁੰਚਣਗੇ।3 ਅਕਤੂਬਰ ਨੂੰ ਅੰਦੋਲਨ ਕਰ ਰਹੇ ਦੋਵਾਂ ਫੋਰਮਾਂ ਦੇ ਸੱਦੇ ਦੇਸ਼ ਵਿਆਪੀ ਰੇਲਾ ਦਾ ਚੱਕਾ ਜਦਾ ਚੱਕਾ ਜਾਮ ਵਿੱਚ ਵੀ ਕਿਸਾਨਾਂ ਮਜਦੂਰਾਂ ਦੇ ਨਾਲ ਬੀਬੀਆ ਦੀ ਸ਼ਮੂਲੀਅਤ ਵੀ ਹੋਵੇਗੀ। ਇਹ ਅੰਦੋਲਨ MSP ਗਰੰਟੀ ਕਾਨੂੰਨ ਬਣਾਉਣ ,ਸਮਾਰਟ ਮੀਟਰਾਂ ਪਿੱਛੇ ਮੋੜਨ,ਕਰਜਾ ਮੁਕਤੀ, ਪ੍ਰਦੂਸ਼ਣ ਐਕਟ ਵਿੱਚੋਂ ਕਿਸਾਨਾਂ ਨੂੰ ਬਾਹਰ ਕਰਨ,ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 23ਫਸਲਾ ਦਾ ਭਾਅ, ਕਿਸਾਨ ਮਜਦੂਰ ਦੀ ਪੈਨਸ਼ਨ ਲਾਗੂ ਕਰਵਾਉਣ ਤੱਕ ਜਾਰੀ ਰਹਿਣਗੇ।ਇਸ ਲਈ ਅੱਜ ਫੱਤੇ ਵਾਲਾ14 ਮੈਬਰੀ, ਆਸੀਕੇ 19 ਮੈਬਰੀਂ, ਮਾਸੀਕੇ 14 ਮੈਬਰੀ, ਕਾਮਲ ਵਾਲਾ 20 ਮੈਬਰੀਂ, ਦੂਲੇ ਵਾਲਾ,ਮੱਲਾਂ ਵਾਲਾ,ਵਸਤੀ ਮੁੱਧ 15 ਮੈਂਬਰੀ,ਸੁਨਵਾਂ 13ਮੈਬਰੀਂ,ਆਸਿਫ ਵਾਲਾਵਾਲਾ 13ਮੈਬਰੀਂ ਗੁਰਦਿੱਤੀ ਵਾਲਾ, ਆਦਿ ਪਿੰਡਾਂ ਵਿੱਚ ਬੀਬੀਆਂ ਦੀਆਂ ਵੱਡੀਆਂ ਕਮੇਟੀਆਂ ਗਠਤ ਕੀਤੀਆਂ ਗਈਆਂ । ਸਾਰੇ ਪਿੰਡਾਂ ਵਿੱਚ ਹੋਏ ਇਕੱਠਾ ਨੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਹਰ ਸ਼ੰਘਰਸ਼ ਵਿੱਚ ਮੋਡੇ ਨਾਲ ਮੋਡਾ ਜੋੜ ਕੇ ਸਾਥ ਦਵਾਗੇ।
ਇਸ ਮੌਕੇ ਜੋਨ ਮੀਤ ਪ੍ਰਧਾਨ ਮੱਸਾ ਸਿੰਘ, ਸਕੱਤਰ ਸੁਖਦੇਵ ਸਿੰਘ, ਹਰਦੀਪ ਸਿੰਘ ਆਸਿਫ ਵਾਲਾ, ਬੀਬੀ ਮੁਖਤਿਆਰ ਕੋਰ ਫੱਤੇਵਾਲਾ ਆਦਿ ਆਗੂ ਹਾਜ਼ਰ ਹੋਏ ।