ਡੀ ਸੀ ਮੋਹਾਲੀ ਨੇ ਐਮ ਸੀ ਦਫਤਰ ਜ਼ੀਰਕਪੁਰ ਮਾਰਿਆ ਅਚਨਚੇਤ ਛਾਪਾ

Bol Pardesa De
0

 


20 ਸਤੰਬਰ(ਜ਼ੀਰਕਪੁਰ)
ਜ਼ਿਲਾ ਮੋਹਾਲੀ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਨਗਰ ਕੌਂਸਲ ਦਫਤਰ ਜ਼ੀਰਕਪੁਰ ਦਾ ਅਚਨਚੇਤ ਦੌਰਾ ਕਰਕੇ ਨਾਗਰਿਕ ਸੇਵਾਵਾਂ ਦੇ ਨਿਪਟਾਰੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਨਗਰ ਕੌਂਸਲ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਜਾਇਜ਼ਾ ਲਿਆ।ਸ਼੍ਰੀਮਤੀ ਆਸ਼ਿਕਾ ਜੈਨ ਇੱਕ ਘੰਟਾ ਦਫਤਰ ਵਿੱਚ ਰਹੇ।ਉਨਾਂ ਨੇ ਹਰ ਸ਼ਾਖਾ ਦੇ ਕੰਮ ਕਾਜ ਦਾ ਬਰੀਕੀ ਨਾਲ ਨਿਰੀਖਣ ਕਰਨ ਤੋਂ ਇਲਾਵਾ ਮੂਵਮੈਂਟ ਅਤੇ ਹਾਜ਼ਰੀ ਰਜਿਸਟਰਾਂ ਦੀ ਚੈਕਿੰਗ ਵੀ ਕੀਤੀ। ਉਨਾਂ ਨੇ ਸਟਾਫ ਨੂੰ ਹਦਾਇਤ ਕੀਤੀ ਕੀ ਉਹ ਜਦੋਂ ਵੀ ਦਫਤਰ ਤੋਂ ਬਾਹਰ ਜਾਂਦੇ ਹਨ।ਉਸਨੂੰ ਮੂਵਮੈਂਟ ਰਜਿਸਟਰ ਵਿੱਚ ਦਰਜ ਕਰਕੇ ਰੱਖਣ ਅਤੇ ਫੀਲਡ ਡਿਊਟੀ ਉੱਤੇ ਜਾਣ ਤੋਂ ਪਹਿਲਾਂ ਆਪਣੀ ਹਾਜ਼ਰੀ ਯਕੀਨੀ ਬਣਾਉਣ।ਉਨਾਂ ਨੇ ਕਿਹਾ  ਕਿ ਇਸ ਤੋਂ ਇਲਾਵਾ ਰਖਾ-ਰਖਾਅ ਵਿੱਚ ਸੁਧਾਰ ਕਰਨ ਦੀ ਲੋੜ ਹੈ। ਮੂਵਮੈਂਟ ਰਜਿਸਟਰ ਅਤੇ ਹਾਜ਼ਰੀ ਰਜਿਸਟਰ ਨੂੰ ਅਪਡੇਟ ਕਰਨਾ ਪਵੇਗਾ।ਉਹਨਾਂ ਨੇ ਜਨਤਕ ਸਮੱਸਿਆਵਾਂ ਦੇ ਹੱਲ ਲਈ ਤਾਇਨਾਤ ਸਟਾਫ ਨੂੰ ਵੀ ਮਿਲੇ।ਅਤੇ ਉੱਥੇ ਮੌਜੂਦ ਵਸਨੀਕਾਂ ਨਾਲ ਵੀ ਗੱਲਬਾਤ ਕੀਤੀ।ਡਿਪਟੀ ਕਮਿਸ਼ਨਰ ਨੇ ਈ ਓ ਅਤੇ ਸਮੁੱਚੇ ਸਟਾਫ ਨੂੰ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇ।ਉਨਾਂ ਨੇ ਆਰਕੀਟੈਕਟਾਂ ਨੂੰ ਅਪੀਲ ਕੀਤੀ ਕੀ ਉਹ ਬਿਨੇਕਾਰਾਂ ਦੇ ਫੋਨ ਨੰਬਰ ਜਰੂਰ ਦਰਜ ਕਰਨ ਤਾਂ ਜੋ ਉਹ ਈ ਨਕਸ਼ਾ ਪੋਰਟਲ ਤੇ ਆਪਣੀਆਂ ਫਾਈਲਾਂ ਦੀ ਅਪਡੇਟ ਕੀਤੀ ਸਥਿਤੀ ਐਸ ਐਮ ਐਸ ਰਾਹੀਂ ਪ੍ਰਾਪਤ ਕਰ ਸਕਣ। 

ਹਰਮਨ ਮੀਆਂਪੁਰੀ


Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top