ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,ਸਮਾਜ ਸੇਵਾ ਸਮਰਪਿਤ ਐਨਆਰਆਈ ਮੋਹਣ ਸਿੰਘ ਮਾਨ ਵਲੋਂ ਸੇਵਾ ਸੋਸਾਇਟੀ ਬੰਗਾ ਦੇ ਸਹਿਜੋਗ ਨਾਲ ਇਲਾਕੇ ਦੇ ਦੋ ਲੋੜਵੰਦਾਂ ਨੂੰ ਵੀਲ੍ਹ ਚੇਅਰਾਂ ਦਿਤੀਆਂ ਗਈਆ ਜਿਕਰਯੋਗ ਹੈ ਕਿ ਐਨਆਰਆਈਜ ਮੋਹਣ ਸਿੰਘ ਮਾਨ ਅਤੇ ਸੇਵਾ ਸੋਸਾਇਟੀ ਬੰਗਾ ਲੰਬੇ ਸਮੇ ਤੋੰ ਸਮਾਜ ਸੇਵੀ ਕਾਰਜਾਂ.ਵਿੱਚ ਜੁਟੇ ਹੋਏ ਹਨ ਇਸ ਮੋਕੇ ਗੱਲਬਾਤ ਕਰਦਿਆ ਸੇਵਾ ਸੋਸਾਇਟੀ ਬੰਗਾ ਦੀ ਚੇਅਰਪਰਸਨ ਬਲਦੀਸ਼ ਕੌਰ ਪੂਨੀਆ ਨੇ ਦੱਸਿਆ ਕਿ ਮੋਹਨ ਸਿੰਘ ਮਾਨ ਵੱਲੋ ਵਿਦੇਸ਼ ਤੋਂ ਵੀਲ੍ਹ ਚੇਅਰਾਂ ਵਾਸਤੇ ਨਗਦ ਰਾਸ਼ੀ ਭੇਜੀ ਗਈ ਸੀ ਤੇ ਪਹਿਲਾਂ ਐਨਆਰਆਈ ਮੋਹਣ ਸਿੰਘ ਯੂਐਸਏ ਵਲੋਂ ਕਈ ਲੋੜਬੰਦਾਂ ਨੂੰ ਵੀਲ੍ਹ ਚੇਅਰਾਂ ਦੇ ਨਾਲ ਨਾਲ ਹੋਰ ਕਈ ਸਮਾਜ ਸੇਵੀ ਕਾਰਜ ਕਰ ਚੁੱਕੇ ਹਨ ਅਤੇ ਇਸ ਤਰਾਂ ਦੇ ਸਮਾਜ ਸੇਵੀ ਕਾਰਜ ਆਉਣ ਵਾਲੇ ਸਮੇ ਵਿੱਚ ਵੀ ਚੱਲਦੇ ਰਹਿਣਗੇ ਇਸ ਮੌਕੇ ਪ੍ਰੋਜੈਕਟ ਮੈਨੇਜਰ ਸਤਨਾਮ ਸਿੰਘ ਖਟਕੜ, ਪ੍ਰਧਾਨ ਸੁਰਿੰਦਰ ਸਿੰਘ ਖਟਕੜ, ਮੁੱਖ ਸਲਾਹਕਾਰ ਸ਼ਹਿਰੀ,ਮੀਡੀਆ ਸਲਾਹਕਾਰ ਬੱਗਾ ਸੇਲਕੀਆਣਾ, ਸ੍ਰ ਗੁਰਵਿੰਦਰਪਾਲ ਸਿੰਘ ਬੰਗਾ,ਬਲਬੀਰ ਕੁਮਾਰ ਪੂੰਨੀਆ ਮੁੱਖ ਸਲਾਹਕਾਰ ਦਿਹਾਤੀ,ਸ੍ਰ ਰਣਜੀਤ ਸਿੰਘ ਰਹਿਪਾ ਆਦਿ ਹਾਜ਼ਰ ਸਨ!