ਸ਼੍ਰੀ ਅਨੰਦਪੁਰ ਸਾਹਿਬ, 20 ਸਤੰਬਰ ( ਦਮਨ ਅਰੋੜਾ )
ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਵੱਲੋਂ ਅੱਜ ਡੇਰਾ ਭਾਈ ਘਨਈਆ ਜੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਅਨੇਕਾਂ ਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ।ਇਸ ਮੋਕੇ ਕਲੱਬ ਦੇ ਪੀ.ਆਰ.ਓ ਤੇ ਵਪਾਰ ਮੰਡਲ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਦੇ ਇਸ ਖੂਨਦਾਨ ਕੈਂਪ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਅਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਖੁਦ ਆ ਕੇ ਲਾਈਨ ਕਲੱਬ ਦੇ ਮੈਂਬਰਾਂ ਅਤੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਉਹਨਾਂ ਦੱਸਿਆ ਕਿ ਕਲੱਬ ਦੇ ਪ੍ਰਧਾਨ ਲਾਇਨ ਰਾਜਵਿੰਦਰ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਇਸ ਵਿਸ਼ਾਲ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਲਾਇਨ ਸਵਰਨ ਸਿੰਘ ਖਾਲਸਾ ਸਾਬਕਾ ਡਿਸਟ੍ਰਿਕਟ ਗਵਰਨਰ ਲਾਈਨ ਇੰਟਰਨੈਸ਼ਨਲ ਵੱਲੋਂ ਕੀਤਾ ਗਿਆ। ਬਾਬਾ ਦਿਲਬਾਗ ਸਿੰਘ , ਹਰਦੇਵ ਸਿੰਘ ਐਡੀਸ਼ਨਲ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ,ਕਲੱਬ ਸੈਕਟਰੀ ਲਾਇਨ ਸੰਜੇ ਮਹਾਜਨ ਅਤੇ ਖਜ਼ਾਨਚੀ ਲਾਇਨ ਸੁਖਵਿੰਦਰ ਸਿੰਘ ਬਿੱਟੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਖੂਨਦਾਨ ਕਰਨਾ ਮਹਾਂਦਾਨ ਮੰਨਿਆ ਜਾਂਦਾ ਹੈ,ਉਨਾਂ ਕਿਹਾ ਕਿ ਖੂਨਦਾਨ ਇੱਹ ਅਜਿਹਾ ਅਨੋਖਾ ਦਾਨ ਹੈ ਜਿਸ ਨਾਲ ਅਸੀਂ ਕਿਸੇ ਵੀ ਕੀਮਤੀ ਜਾਨ ਬਚਾ ਸਕਦੇ ਹਾਂ ਅਤੇ ਇਸ ਮਹਾਂ ਦਾਨ ਦਾ ਕੋਈ ਵੀ ਬਦਲ ਨਹੀਂ ਹੈ।ਉਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਨੂੰ ਕੋਈ ਜਿਆਦਾ ਫਰਕ ਨਹੀਂ ਪੈਂਦਾ ਸਗੋਂ ਚੰਗੀ ਖੁਰਾਕ ਨਾਲ ਇਸ ਨੂੰ ਕੁੱਝ ਕੁ ਦਿਨਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਇਸ ਖ਼ੂਨਦਾਨ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਭੁਪਿੰਦਰ ਪਾਲ ਸਿੰਘ ਤਲਵਾੜ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਖੂਨਦਾਨ ਕਰਨਾ ਹੈ ਤਾਂ ਉਸ ਦੇ ਸਰੀਰ ਵਿੱਚ ਖੁਨ ਦੀ ਕਮੀ ਨਹੀਂ ਹੁੰਦੀ ਕਿਉਂਕਿ ਡਾਕਟਰਾਂ ਵੱਲੋਂ ਹੀਮੋਗਲੋਬੀਨ,ਬਲੱਡ ਯੂਨਿਟ ਅਤੇ ਬੀ.ਪੀ ਆਦਿ ਸਾਰੀਆਂ ਚੀਜਾਂ ਦੀ ਜਾਂਚ ਕੀਤੀ ਜਾਂਦੀ ਹੈ।ਉਨਾਂ ਕਲੱਬ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰ ਸਾਹਿਬਾਨ, ਸਨਮਾਨਿਤ ਮਹਿਮਾਨਾਂ, ਵਪਾਰ ਮੰਡਲ,ਸਿੱਖ ਮਿਸ਼ਨਰੀ ਕਾਲਜ, ਗੁਰੂ ਤੇਗ ਬਹਾਦੁਰ ਟੈਕਸੀ ਯੂਨੀਅਨ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਰਾ ਪ੍ਰੋਗਰਾਮ ਸਭ ਵੱਲੋਂ ਮਿਲੇ ਭਰਵੇਂ ਸਹਿਯੋਗ ਕਾਰਨ ਹੀ ਸਫਲ ਹੋ ਪਾਇਆ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਰੇ ਮੈਂਬਰ ਇਸੀ ਤਰਾਂ ਕਲੱਬ ਨੂੰ ਸਹਿਯੋਗ ਕਰਦੇ ਰਹਿਣਗੇ।ਉਨਾਂ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਤਕਰੀਬਨ 75 ਯੂਨੀਟ ਖੁਨ ਇਕੱਠਾ ਹੋਇਆ ਹੈ।ਇਸ ਕੈਂਪ ਦੋਰਾਨ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਦੀ ਟੀਮ ਵੱਲੋਂ ਬਖਤਾਵਰ ਸਿੰਘ ਰਾਣਾ ਦੀ ਅਗਵਾਈ ਵਿੱਚ ਸ਼ਲਾਘਾਯੋਗ ਕੰਮ ਕੀਤਾ।ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਬੈਚ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਿੰਸੀਪਲ ਚਰਨਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ,ਲਾਇਨ ਕੁਲਦੀਪ ਸਿੰਘ ਭੱਠੇ ਵਾਲੇ, ਲਾਇਨ ਦਵਿੰਦਰ ਕੋਸ਼ਲ, ਲਾਇਨ ਅਰਸ਼ਵਿੰਦਰ ਸਿੰਘ ਸ਼ਬਲੀ, ਲਾਇਨ ਵਿਜੇ ਸੋਢੀ ਲਾਇਨ ਤੇਜਿੰਦਰ ਸਿੰਘ ਚੰਨ, ਲਾਇਨ ਰਜਿੰਦਰ ਸਿੰਘ,ਲਾਇਨ ਜਗਤਾਰ ਸਿੰਘ ਸਾਂਘਾ, ਲਾਇਨ ਅਜੇ ਸੋਢੀ, ਲਾਇਨ ਅਵਤਾਰ ਸਿੰਘ ਬੈਗਾ ਵਾਲੇ,ਲਾਇਨ ਰਾਜਨ ਗਾਬਾ, ਲਾਇਨ ਮਹੇਸ਼ ਕੁਮਾਰ, ਲਾਇਨ ਹਰਸਿਮਰਤ ਸਿੰਘ ਸ਼ਫੀ, ਲਾਈਨ ਜਪਨ ਜੋਤ ਸਿੰਘ ਸੈਫੀ,ਆਸ਼ੂ ਧੀਮਾਨ,ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੋਜੂਦ ਸਨ