ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਪ੍ਰਾਇਮਰੀ ਸਕੂਲ ਮੋਫ਼ਰ ਦੇ ਵਿਦਿਆਰਥੀਆਂ ਨੇ 36 ਮੈਡਲ ਪ੍ਰਾਪਤ ਕੀਤੇ - ਰੁਪਿੰਦਰ ਪਾਲ ਸਿੰਘ
ਮਾਨਸਾ( ਗੁਰਪ੍ਰੀਤ ਸਿੰਘ ਮਾਨ)
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਪੁਰਸ਼ੋਤਮ ਕੁਮਾਰ ਸੈਂਟਰ ਹੈਡ ਅਧਿਆਪਕ ਦੀ ਅਗਵਾਈ ਵਿੱਚ ਜਿਲਾ ਮਾਨਸਾ ਦੇ ਪਿੰਡ ਮੋਫਰ ਵਿੱਚ ਸੈਂਟਰ ਸਕੂਲ ਖੇਡਾਂ ਦੇ ਮੁਕਾਬਲੇ ਮਿਤੀ 19 ਸਤੰਬਰ ਤੋਂ 21 ਸਤੰਬਰ ਤੱਕ ਕਰਵਾਏ ਗਏ ਜਿਨਾਂ ਵਿੱਚ ਨੇੜੇ ਦੇ 10 ਸਕੂਲਾਂ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਪੁਜੀਸ਼ਨਾਂ ਹਾਸਿਲ ਕੀਤੀਆਂ ਜਿਨ੍ਹਾਂ ਵਿਚੋਂ ਅਥਲੈਟਿਕਸ ਨੈਸ਼ਨਲ ਕਬੱਡੀ (ਲੜਕੀਆਂ )ਵਿੱਚੋ ਪਹਿਲਾ ਸਥਾਨ ਮੋਫ਼ਰ ਤੇ ਦੂਜਾ ਸਥਾਨ ਖਿਆਲੀ ਚਹਿਲਾ ਵਾਲੀ ਦੀਆ ਲੜਕੀਆਂ ਨੇ ਪ੍ਰਾਪਤ ਕੀਤਾ। ਅਥਲੈਟਿਕਸ ਲੜਕੇ 100 ਮੀਟਰ ਰੇਸ , 200 ਮੀਟਰ ਅਤੇ 600 ਮੀਟਰ ਰੇਸ, ਰੀਲੇਅ ਰੇਸ , ਗੋਲਾ ਸੁੱਟਣਾ, ਕੁਸ਼ਤੀ ਅਤੇ ਯੋਗਾ ਆਦਿ ਮੁਕਾਬਲੇ ਕਰਵਾਏ ਗਏ।
ਸੈਂਟਰ ਖੇਡਾਂ ਦੇ ਪਹਿਲੇ ਦਿਨ ਮੁੱਖ ਮਹਿਮਾਨ ਸ੍ਰੀ ਬਿਕਰਮ ਸਿੰਘ ਮੋਫਰ ਜਿਲ੍ਹਾ ਪਰਿਸ਼ਦ ਮਾਨਸਾ, ਦੂਸਰੇ ਦਿਨ ਸ੍ਰੀ ਅਮਨਦੀਪ ਸਿੰਘ B P O ਸਾਬ ਅਤੇ ਤੀਜੇ ਦਿਨ ਹਲਕਾ ਇੰਚਾਰਜ ਸਰਦੂਲਗੜ੍ਹ ਦੇ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਬਣਾਵਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
ਸਰਕਲ ਸਰਕਲ ਕਬੱਡੀ ਲੜਕੇ ਪਹਿਲਾ ਸਥਾਨ ਮੋਫਰ ਅਤੇ ਦੂਜਾ ਸਥਾਨ ਮਾਖੇ ਵਾਲੇ ਸਕੂਲ ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ।
ਨੈਸ਼ਨਲ ਕਬੱਡੀ ਲੜਕੇ ਪਹਿਲਾ ਸਥਾਨ ਮੋਫਰ ਅਤੇ ਦੂਜਾ ਸਥਾਨ ਭੰਮੇ ਖੁਰਦ ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ।
ਸ਼ਤਰੰਜ ਲੜਕੀਆਂ ਪਹਿਲਾ ਸਥਾਨ ਕੋਰਵਾਲਾ ਦੂਜਾ ਸਥਾਨ ਝਨੀਰ ਮੇਨ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ। ਬੈਡਮਿੰਟਨ ਪਹਿਲਾ ਸਥਾਨ ਕੋਰਵਾਲਾ ਦੂਜਾ ਸਥਾਨ ਲਾਲਿਆਂ ਵਾਲੀ ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ।
ਖੋ -ਖੋ ਦੇ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਦਾਨੇ ਵਾਲਾ ਅਤੇ ਦੂਜਾ ਸਥਾਨ ਝਨੀਰ ਮੇਨ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ।
ਇਨਾ ਸੈਂਟਰ ਖੇਡਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮੋਫਰ ਦੇ ਵਿਦਿਆਰਥੀਆਂ ਨੇ ਸਭ ਤੋਂ ਜਿਆਦਾ 36 ਮੈਡਲ ਪ੍ਰਾਪਤ ਕੀਤੇ ਅਤੇ ਆਲ ਓਵਰ ਟਰਾਫ਼ੀ ਵੀ ਸਰਕਾਰੀ ਪ੍ਰਾਇਮਰੀ ਸਕੂਲ ਮੋਫਰ ਦੇ ਵਿਦਿਆਰਥੀਆਂ ਨੇ ਆਪਣੇ ਨਾਂ ਕੀਤੀ ।
ਇਹ ਜਾਣਕਾਰੀ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਰੁਪਿੰਦਰਪਾਲ ਸਿੰਘ ਨੇ ਦਿੱਤੀ ਅਤੇ ਵੱਖ ਵੱਖ ਸਕੂਲਾਂ ਵਿੱਚੋਂ ਆਏ ਅਧਿਆਪਕ ਸਾਹਿਬਾਨਾਂ ਤੇ ਪ੍ਰਬੰਧਕਾ ਦਾ ਧੰਨਵਾਦ ਕੀਤਾ ਜਿਨਾਂ ਨੇ ਇਨਾ ਖੇਡਾਂ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ ਉਹਨਾਂ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਖੇਡ ਇੰਚਾਰਜ ਸ੍ਰੀ ਕੁਲਵਿੰਦਰ ਸਿੰਘ ਪਿਲਛੀਆ, ਅਮਰੀਕ ਸਿੰਘ ਝੁਨੀਰ, ਗਗਨ ਸਿੰਘ ਬੇਅੰਤ ਸਿੰਘ ਕੋਰਵਾਲਾ, ਰਵਿੰਦਰ ਸਿੰਘ ਮਾਖੇਵਾਲਾ, ਗੁਰਵਿੰਦਰ ਸਿੰਘ ਲਾਲਿਆਂਵਾਲੀ, ਰਾਜਵਿੰਦਰ ਕੌਰ ਮਾਖੇਵਾਲਾ, ਤਜਿੰਦਰ ਸਿੰਘ ਮੋਫਰ, ਅਵਤਾਰ ਸਿੰਘ ਮੁੱਖ ਅਧਿਆਪਕ, ਕੰਚਨ ਰਾਣੀ ਘੁਰਕਣੀ, ਮੈਡਮ ਗੁਰਮੀਤ ਕੌਰ ਝੁਨੀਰ ਘੁਰਕਣੀ ਰੋਡ, ਪੂਜਾ ਰਾਣੀ ਚਹਿਲਾਂ ਵਾਲੀ ਆਦਿ ਅਧਿਆਪਕ ਸਾਹਿਬਾਨਾਂ ਨੇ ਪੂਰੀ ਤਨਦੇਹੀ ਨਾਲ ਇਨਾ ਖੇਡਾਂ ਨੂੰ ਉਤਸ਼ਾਹਿਤ ਤੇ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ ਤੇ ਹਾਜ਼ਰ ਸਨ।