ਨਵਾਂਸ਼ਹਿਰ (ਦੇਸ ਰਾਜ ਬਾਲੀ )
ਮਨਿਸਟਰੀ ਆਫ ਸੋਸ਼ਲ ਜਸਟਿਸ ਅਤੇ ਇੰਮਪਾਵਰਮੈਂਟ, ਭਾਰਤ ਸਰਕਾਰ (ਨਵੀਂ ਦਿੱਲ਼ੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ. ਸ਼ਿਵ ਦੁਲਾਰ ਸਿੰਘ ਢਿੱਲੋਂ(ਰਿਟਾ. ਆਈ ਏ ਐਸ), ਸਕੱਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਦੀ ਅਗਵਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਜਯੰਤੀ ਨੂੰ ਸਮਰਪਿਤ “ ਸਵੱਛਤਾ ਹੀ ਸੇਵਾ 2024” ਮੁੁਹਿੰਮ ਤਹਿਤ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਪਹਿਲੇ ਪੜਾਅ ਦੌਰਾਨ ਬਾਬਾ ਵਜ਼ੀਰ ਸਿੰਘ ਖਾਲਸਾ ਸੀਨੀ. ਸੈਕੰ.ਸਕੂਲ(ਲੜਕੀਆਂ) ਨਵਾਂਸ਼ਹਿਰ ਵਿਖੇ ਇਸ ਸਾਲ ਦਾ ਥੀਮ “ ਸੁਭਾਅ ਸਵੱਛਤਾ ਸੰਸਕਾਰ ਸਵੱਛਤਾ ” ਨੂੰ ਮੁੱਖ ਰਖਦੇ ਹੋਇਆ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੀ ਜਸਵੀਰ ਸਿੰਘ(ਪ੍ਰਿੰਸੀਪਲ) ਨੇ ਕੀਤੀ।
ਇਸ ਮੌਕੇ ਤੇ ਸ਼੍ਰੀ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2 ਅਕਤੂਬਰ 2014 ਨੂੰ, ਸਵੱਛ ਭਾਰਤ ਮਿਸ਼ਨ ਨੂੰ ਇੱਕ ਰਾਸ਼ਟਰੀ ਅੰਦੋਲਨ ਦੇ ਰੂਪ ਵਿੱਚ ਪੂਰੇ ਦੇਸ਼ ਵਿੱਚ ਸ਼ੁਰੂ ਕੀਤਾ ਗਿਆ ਸੀ। ਸਵੱਛ ਭਾਰਤ ਅਭਿਆਨ, ਭਾਰਤ ਸਰਕਾਰ ਦੁਆਰਾ ਸਭ ਤੋਂ ਮਹੱਤਵਪੂਰਨ ਸਵੱਛਤਾ ਮੁਹਿੰਮ ਹੈ। ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾ ਦੇ ਨਾਲ ਕਾਲਜਾਂ, ਸਕੂਲਾਂ ਅਤੇ ਗਰਾਮੀਣ ਖੇਤਰਾਂ ਵਿਖੇ ਸਫਾਈ ਅਭਿਆਨ ਚਲਾਏ ਜਾਂਦੇ ਹਨ। ਇਸਦਾ ਮੱਖ ਉਦੇਸ਼ ਲੋਕਾਂ ਨੂੰ ਸਵੱਛਤਾ ਦੇ ਮਹੱਤਵ ਨੂੰ ਸਮਝਾਉਣਾ ਹੈ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ ਕਰਨ ਲਈ ਪ੍ਰੇਰਿਤ ਕਰਨਾ ਹੈ। ਸਵੱਛਤਾ ਸਾਡੇ ਜੀਵਨ ਦਾ ਅਹਿਮ ਹਿੱਸਾ ਹੈ। ਸਵੱਛਤਾ ਦਾ ਅਰਥ ਹੈ ਸਵੱਛ ਰਹਿਣਾ। ਜੇਕਰ ਅਸੀਂ ਆਪਣਾ ਆਲਾ ਦੁਆਲਾ ਸਾਫ਼ ਨਹੀਂ ਰੱਖਾਂਗੇ ਉਨਾ ਹੀ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹੇਗਾ। ਸਾਨੂੰ ਆਲੇ ਦੁਆਲੇ ਦੀਆਂ ਨਦੀਆਂ, ਝੀਲਾਂ , ਬਗੀਚੇ ਆਦਿ ਨੂੰ ਸਾਫ ਰੱਖਣਾ ਚਾਹੀਦਾ ਹੈ ਤੇ ਪਲਾਸਟਿਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ॥ ਕੂੜਾ ਹਮੇਸ਼ਾ ਹੀ ਕੂੜੇ ਦਾਨ ਵਿੱਚ ਪਾਉਣਾ ਚਾਹੀਦਾ ਹੈ। ਸਾਡੇ ਆਪਣੇ ਘਰ ਦੀ ਰਹਿੰਦ ਖੂੰਹਦ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਦੇ ਜਿੰਮੇਵਾਰ ਨਾਗਿਰਕ ਬਣੀਏ ਅਤੇ ਆਪਣਾ ਬਣਦਾ ਯੋਗਦਾਨ ਪਾਈਏ।