Jalandhar ਵਿਚ ਅਮੋਨੀਆ ਗੈਸ ਲੀਕ ਹੋਣ ਕਾਰਨ ਇੱਕ ਦੀ ਮੌਤ

Bol Pardesa De
0


Jalandhar ਦੇ ਦਮੋਰੀਆ ਫਲਾਈਓਵਰ ਨੇੜੇ ਪੁਰਾਣੀ ਰੇਲਵੇ ਰੋਡ ’ਤੇ ਜੈਨ ਆਈਸ ਫੈਕਟਰੀ ਵਿੱਚ ਅੱਜ ਅਮੋਨੀਆ ਗੈਸ ਲੀਕ ਹੋਣ ਕਾਰਨ ਮੁਲਾਜ਼ਮ ਸ਼ੀਤਲ ਸਿੰਘ (68) ਦੀ ਮੌਤ ਹੋ ਗਈ। ਗੈਸ ਲੀਕ ਹੋਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ ਪਰ ਸ਼ੱਕ ਹੈ ਕਿ ਫੈਕਟਰੀ ਅੰਦਰ ਪਾਈਪ ਫੱਟਣ ਕਾਰਨ ਅਜਿਹਾ ਹੋਇਆ। ਡਿਪਟੀ ਕਮਿਸ਼ਨਰ ਨੇ ਐੱਸਡੀਐੱਮ ਜੈ ਇੰਦਰ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ। ਗੈਸ ਬਾਅਦ ਦੁਪਹਿਰ 2 ਤੋਂ ਢਾਈ ਵਜੇ ਦੇ ਵਿਚਕਾਰ ਲੀਕ ਹੋਈ ਅਤੇ ਇਹ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ ਅਤੇ ਦੁਕਾਨਦਾਰਾਂ ਨੇ ਤੁਰੰਤ ਆਪਣੇ ਕਾਰੋਬਾਰ ਬੰਦ ਕਰ ਦਿੱਤੇ। ਇਸ ਦੌਰਾਨ ਚਾਰ ਮਜ਼ਦੂਰ ਫੈਕਟਰੀ ਅੰਦਰ ਫਸ ਗਏ ਅਤੇ ਸ਼ੀਤਲ ਸਿੰਘ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਬਾਕੀ ਦੇ ਤਿੰਨ ਮਜ਼ਦੂਰਾਂ ਨੂੰ ਸਮੇਂ ਸਿਰ ਬਚਾਅ ਲਿਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫੈਕਟਰੀ ਕੋਲੋਂ ਸਾਈਕਲ ’ਤੇ ਲੰਘ ਰਹੇ ਦੋ ਪਰਵਾਸੀ ਅਤੇ ਬਾਜ਼ਾਰ ’ਚ ਆਈ ਔਰਤ ਜ਼ਹਿਰੀਲੀ ਗੈਸ ਕਾਰਨ ਸੜਕ ’ਤੇ ਬੇਹੋਸ਼ ਹੋ ਕੇ ਡਿੱਗ ਪਏ ਪਰ ਉਨ੍ਹਾਂ ਨੂੰ ਥੋੜੀ ਦੇਰ ਬਾਅਦ ਹੋਸ਼ ਆ ਗਿਆ। ਸਥਾਨਕ ਨਿਵਾਸੀ ਕਮਲੇਸ਼ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਆਪਣੇ ਘਰ ਅੰਦਰ ਲੈ ਗਿਆ ਅਤੇ ਚਿਹਰੇ ਢੱਕ ਦਿੱਤੇ ਕਿਉਂਕਿ ਹਰ ਪਾਸੇ ਬਦਬੂ ਆ ਰਹੀ ਸੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਡਿਵੀਜ਼ਨ ਨੰਬਰ 3 ਥਾਣੇ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਉਨ੍ਹਾਂ ਇਲਾਕੇ ਨੂੰ ਸੀਲ ਕਰ ਦਿੱਤਾ। ਐਮਰਜੈਂਸੀ ਟੀਮਾਂ ਨੇ ਦੋ ਘੰਟਿਆਂ ’ਚ ਸਥਿਤੀ ’ਤੇ ਕਾਬੂ ਪਾ ਲਿਆ।

 

Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top