ਜੋਧਾਂ/ਮਨਸੂਰਾਂ 5 ਅਕਤੂਬਰ (ਗੁਰਕੀਰਤ ਸਿੰਘ) ਦੁਸਿਹਰਾ ਕਮੇਟੀ ਅਤੇ ਗਰਾਮ ਪੰਚਾਇਤ ਮਨਸੂਰਾਂ ਵਲੋਂ ਐਨ.ਆਰ.ਆਈਜ਼., ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਿਹਰੇ ਦੇ ਮੌਕੇ ਤੇ ਲੋੜਵੰਦ ਲੜਕੀਆਂ ਦੇ ਵਿਆਹ ਅਤੇ ਸੱਭਿਆਚਾਰਕ ਮੇਲਾ ਮਿਤੀ 11-12 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਨਵਰਾਤਰਿਆਂ ਦੀ ਸ਼ੁਰੂਆਤ ਸਮੇਂ ਦੁਸਹਿਰੇ ਦਾ ਝੰਡਾ ਚੜਾਉਣ ਉਪਰੰਤ ਗੱਲ ਕਰਦਿਆਂ ਸਰਪੰਚ ਓਮ ਪ੍ਰਕਾਸ਼ ਅਤੇ ਮੰਗਤ ਰਾਏ ਮਨਸੂਰਾਂ ਨੇ ਦੱਸਿਆ ਕਿ 11 ਅਕਤੂਬਰ ਨੂੰ ਇਸ ਸਲਾਨਾ ਸਮਾਗਮ ਚ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਤੋਂ ਇਲਾਵਾ ਪਰਿਵਾਰਿਕ ਗਾਇਕ ਪੰਮਾ ਡੂਮੇਵਾਲ ਅਤੇ ਹੋਰ ਗਾਇਕ ਸੱਭਿਆਚਾਰਕ ਗੀਤਾਂ ਦੀ ਮਹਿਫਲ ਸਜਾਉਣਗੇ, ਸੱਭਿਆਚਾਰਕ ਮੇਲੇ ਦੇ ਦੂਜੇ ਦਿਨ 12 ਅਕਤੂਬਰ ਨੂੰ ਨੇਕੀ ਦੀ ਬਦੀ ਉਤੇ ਜਿੱਤ ਦੀਆਂ ਪ੍ਰਤੀਕ ਝਾਕੀਆਂ ਸਜਾਈਆਂ ਜਾਣਗੀਆਂ, ਉਪਰੰਤ ਗਾਇਕ ਜੋੜੀ ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ, ਗੁਰਵੀਰ ਸਿੱਧੂ-ਬੀਬਾ ਅਮਨ ਵਿਰਕ, ਕੁਲਵੰਤ ਸੋਨੀ-ਬੀਬਾ ਰਾਜ ਰਿਆੜ ਆਪਣੇ ਸੱਭਿਆਚਾਰਕ ਗੀਤਾਂ ਨਾਲ ਹਾਜਰੀ ਲਵਾਉਣਗੇ।ਪ੍ਰਬੰਧਕਾਂ ਨੇ ਅੱਗੇ ਦੱਸਿਆ ਕਿ ਮਨਸੂਰਾਂ ਦਾ ਇਹ ਦੁਸਿਹਰਾ ਮੇਲਾ ਅਨੇਕਾਂ ਸਾਲਾਂ ਤੋਂ ਲੱਗਦਾ ਆ ਰਿਹਾ ਹੈ।ਇਸ ਮੀਟਿੰਗ ਸਮੇਂ ਦੁਸਿਹਰਾ ਕਮੇਟੀ ਦੇ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।