ਫਿਲੌਰ ਅੱਪਰਾ ਜੱਸੀ-ਭਰੇ ਮਨ ਨਾਲ ਇਹ ਦੁਖ਼ਦਾਈ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਨੇਕਾਂ ਧੀਆਂ ਪੁੱਤਰਾਂ ਦੀ ਸਤਿਕਾਰਤ ਮਾਂ, ਗੁਰਸ਼ਰਨ ਭਾਅ ਜੀ ਦੇ ਜੀਵਨ ਸਾਥਣ ਸ੍ਰੀ ਮਤੀ ਕੈਲਾਸ਼ ਕੌਰ ਸਦੀਵੀ ਵਿਛੋੜਾ ਦੇ ਗਏ। ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ 'ਚ ਖੂਬਸੂਰਤ ਰੰਗ ਭਰਨ ਲਈ ਉਹਨਾਂ ਦੀ ਅਮਿੱਟ ਦੇਣ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ । ਅੱਜ ਦਿੱਲੀ ਵਿਖੇ ਦਿਨੇ 11 ਵਜੇ ਦੇ ਕਰੀਬ ਦਿੱਤੀ ਜਾਏਗੀ ਸਨਮਾਨ ਭਰੀ ਅੰਤਿਮ ਵਿਦਾਇਗੀ । ਉਹਨਾਂ ਦੀਆਂ ਯਾਦਾਂ ਅਤੇ ਪ੍ਰੇਰਨਾਦਾਇਕ ਜੀਵਨ ਸਬੰਧੀ ਸਮਾਗਮ ਬਾਰੇ ਪਰਿਵਾਰ ਵੱਲੋਂ ਬਾਅਦ ਵਿਚ ਸੂਚਿਤ ਕੀਤਾ ਜਾਏਗਾ । ਪੰਜਾਬ ਲੋਕ ਸਭਿਆਚਾਰਕ ਮੰਚ ( ਪਲਸ ਮੰਚ ) ਅਤੇ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਸਮੇਤ ਪੰਜਾਬ ਦੀਆਂ ਅਨੇਕਾਂ ਹੀ ਲੋਕ-ਪੱਖੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੇ ਪਰਿਵਾਰ, ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼ ਗਹਿਰਾ ਦੁੱਖ਼ ਸਾਂਝਾ ਕੀਤਾ ਹੈ। ਉਹਨਾਂ ਦੇ ਮਾਣਮੱਤੇ ਜੀਵਨ ਸਫ਼ਰ ਨੂੰ ਸਿਜਦਾ ਕੀਤਾ ਹੈ।