ਬਰਨਾਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼

bol pardesa de
0

 


ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਇੱਕ ਪਿਸਟਲ, ਜਿੰਦਾ ਕਾਰਤੂਸ, ਬੇਸਬਾਲ ਤੇ ਦੋ ਮੋਟਰਸਾਈਕਲ ਬਰਾਮਦ
ਬਰਨਾਲਾ, 5 ਅਕਤੂਬਰ (ਧਰਮਪਾਲ ਸਿੰਘ, ਬਲਜੀਤ ਕੌਰ)- ਬਰਨਾਲਾ ਪੁਲਿਸ ਨੇ ਪੈਟਰੋਲ ਪੰਪ, ਸ਼ਰਾਬ ਦੇ ਠੇਕਿਆ, ਘਰਾਂ ਵਿੱਚ ਚੋਰੀ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਇੱਕ ਪਿਸਟਲ 32 ਬੋਰ ਸਮੇਤ 2 ਜਿੰਦਾ ਕਾਰਤੂਸ ਇੱਕ ਬੇਸਬਾਲ (ਲੱਕੜ)ਤੇ 2 ਮੋਟਰਸਾਈਕਲਾਂ ਸਮੇਤ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਐਸ.ਪੀ (ਡੀ) ਸਨਦੀਪ ਸਿੰਘ ਮੰਡ, ਡੀ.ਐਸ.ਪੀ (ਸਿਟੀ) ਸਤਬੀਰ ਸਿੰਘ ਬੈਂਸ, ਡੀ.ਐਸ.ਪੀ (ਡੀ) ਰਜਿੰਦਰਪਾਲ ਸਿੰਘ ਅਤੇ ਸੀ.ਆਈ.ਏ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਬਲਕਰਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਮੱਖਣ ਰਾਮ ਪੁੱਤਰ ਮਹਿੰਦਰ ਰਾਮ ਵਾਸੀ ਰਾਮ ਕਲੋਨੀ ਸਮਾਣਾ (ਪਟਿਆਲਾ)  ਵਗੈਰਾ ਨੇ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਪੈਟਰੋਲ ਪੰਪ, ਸਰਾਬ ਦੇ ਠੇਕੇ, ਘਰਾਂ ਵਿੱਚ ਚੋਰੀ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਕਰਦੇ ਹਨ | ਉਹਨਾਂ ਦੱਸਿਆ ਕਿ ਥਾਣਾ ਰੂੜੇਕੇ ਕਲਾਂ ਵਿਖੇ 3 ਅਕਤੂਬਰ 2024 ਨੂੰ ਮੁਕੱਦਮਾ ਨੰਬਰ 73 ਧਾਰਾ 310, (4), 310,( 5) 313, 112, ਬੀ ਐੱਨ ਐੱਸ ਅਤੇ 25/54/59 ਆਰਮਜ ਐਕਟ ਤਹਿਤ ਕੇਸ ਦਰਜ ਕਰਕੇ ਇਸ ਕੇਸ ਵਿੱਚ ਨਾਮਜਦ ਕਰਨ ਪੁੱਤਰ ਅਮਰਜੀਤ ਸਿੰਘ ਵਾਸੀ ਦਿੜਬਾ (ਸੰਗਰੂਰ), ਛਿੱਦਾ ਪੁੱਤਰ ਦਰਸ਼ਨ ਸਿੰਘ ਵਾਸੀ ਪੱਤੀ ਰੋਡ ਬਰਨਾਲਾ ਅਤੇ ਸਨੀ ਪੁੱਤਰ ਮਾਘੀ ਰਾਮ ਵਾਸੀ ਸਾਹਬਾਦ (ਕੁਰੂਕਸ਼ੇਤਰ) ਹਰਿਆਣਾ ਹਾਲ ਟੈਹਾ ਬਸਤੀ ਸਮਾਣਾ (ਪਟਿਆਲਾ) ਨੂੰ ਗਿਰਫਤਾਰ ਕਰਕੇ ਇਹਨਾਂ ਪਾਸੋਂ ਦੋ ਮੋਟਰਸਾਈਕਲ ਹੀਰੋ ਹਾਡਾਂ ਡੀਲਕਸ ਅਤੇ ਹਾਂਡਾ ਸਾਈਨ ਬਿਨਾਂ ਨੰਬਰੀ, ਇੱਕ ਪਿਸਟਲ 32 ਬੋਰ ਸਮੇਤ ਦੋ ਜਿੰਦਾ ਕਾਰਤੂਸ 32 ਬੋਰ ਇੱਕ ਬੇਸਬਲ ਲੱਕੜ ਬਰਾਮਦ ਕੀਤਾ ਹੈ | ਉਹਨਾਂ ਦੱਸਿਆ ਕਿ ਮੱਖਣ ਰਾਮ, ਕਰਨ, ਛਿੱਦਾ ਤੇ ਸਨੀ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ | ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ, ਜਿਨਾਂ ਤੋਂ ਹੋਰ ਅਹਿਮ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top