ਫਿਰੋਜ਼ਪੁਰ 4 ਅਕਤੂਬਰ (ਰਾਏਵੀਰ ਸਿੰਘ ਕਚੂਰਾ) ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਹੁੰਮ ਹੁਮਾ ਕੇ ਨਤਮਸਤਕ ਹੋ ਕੇ ਮਨਾ ਰਹੀਆਂ ਹਨ ਜਿਸ ਤਹਿਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਲੰਗਰ ਹਰ ਇਲਾਕੇ ਦੇ ਵਿੱਚ ਕਈ ਪਿੰਡਾ ਦੇ ਵਿੱਚ, ਚੌਂਕ ਚੌਰਾਹੇ ਤੇ ਸੰਗਤਾਂ ਦੀ ਆਓ ਭਗਤ ਦੇ ਵਿੱਚ ਲਗਾਏ ਜਾ ਰਹੇ ਹਨ ਬੀਤੇ ਦਿਨ ਦੋ ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਰੱਖੇ ਗਏ ਸਨ ਪਿੰਡ ਦੂਲਾ ਸਿੰਘ ਵਾਲਾ ਕੁਤਬਦੀਨ ਵਾਲਾ ਜਿੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਚਾਰ ਅਕਤੂਬਰ ਭਾਵ ਅੱਜ ਭੋਗ ਪਾਏ ਗਏ ਜਿਸ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸ੍ਰ.ਜਰਨੈਲ ਸਿੰਘ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋ ਤਰੀਕ ਤੋਂ ਅਖੰਡ ਪਾਠ ਆਰੰਭ ਕੀਤੇ ਗਏ ਸਨ ਜਿਨਾਂ ਦੇ ਅੱਜ ਚਾਰ ਅਕਤੂਬਰ ਨੂੰ ਭੋਗ ਪਾਏ ਗਏ ਹਨ ਜਿਸ ਉਪਰੰਤ ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਲੰਗਰ ਭੰਡਾਰੇ ਸੱਤ ਤਰੀਕ ਤੱਕ ਸੰਗਤਾਂ ਇਲਾਕੇ ਐਨਆਰਆਈ ਵੀਰਾਂ ਅਤੇ ਫੌਜੀ ਵੀਰਾਂ ਦੇ ਸਹਿਯੋਗ ਨਾਲ ਚਲਾਏ ਜਾਣਗੇ ਉਹਨਾਂ ਨੇ ਇਲਾਕੇ ਨਾਲ ਸੰਬੰਧਿਤ ਪਿੰਡਾਂ ਅਤੇ ਇਸ ਇਲਾਕੇ ਦੇ ਖੇਤਰ ਨਾਲ ਸੰਬੰਧਿਤ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਪਿੰਡ ਦੂਲਾ ਸਿੰਘ ਕੁਤਬਦੀਨ ਵਾਲਾ ਮੇਨ ਲੰਗਰ ਹਾਲ ਅੱਡੇ ਨਜਦੀਕ ਲੰਗਰ ਆਰੰਭ ਕੀਤੇ ਗਏ ਹਨ ਸੰਗਤਾਂ ਹੁੰਮ ਹੁਮਾ ਕੇ ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਮੌਕੇ ਇਹਨਾਂ ਲੰਗਰ ਪੜਾਅ ਤੇ ਜਰੂਰ ਰੁਕਣ ਦੀ ਕਿਰਪਾਲਤਾ ਕਰਨ ਅਤੇ ਲੰਗਰ ਛਕਣ ਉਹਨਾਂ ਕਿਹਾ ਕਿ ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਲੰਗਰ ਅੱਜ ਤੋੰ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਦੂਲਾ ਸਿੰਘ ਵਾਲਾ ਕੁਤਬਦੀਨ ਵਾਲਾ ਗੁਰਦੁਆਰਾ ਸਾਹਿਬ ਤੋਂ ਹੈਡ ਗ੍ਰੰਥੀ ਸਰਦਾਰ ਜਰਨੈਲ ਸਿੰਘ ਦੇ ਨਾਲ ਪਿੰਡ ਵਾਸੀ ਸੇਵਾਦਾਰ ਤੇ ਹੋਰ ਪ੍ਰਬੰਧਕ ਕਮੇਟੀ ਵੀ ਹਾਜ਼ਰ ਰਹੀ