ਨਵਾਂਸ਼ਹਿਰ 4 ਅਕਤੂਬਰ (ਜਤਿੰਦਰਪਾਲ ਸਿੰਘ ਕਲੇਰ )
ਮਾਨਯੋਗ ਮਿਸ ਜਸਟਿਸ ਹਰਪ੍ਰੀਤ ਕੌਰ ਜੀਵਨ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਪ੍ਰੰਬਧਕੀ ਜੱਜ, ਸੈਸਨ ਡੀਵੀਜਨ, ਸ਼ਹੀਦ ਭਗਤ ਸਿੰਘ ਨਗਰ ਜੀਆਂ ਵਲੋਂ ਮਿਤੀ 13.09.2024 ਨੂੰ ਨਿਊ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਚ ਬਣੇ ਕਿਡਜ ਡੇ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਗਿਆ, ਇਸ ਮੌਕੇ ਤੇ ਜਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ, ਐਸ. ਐਸ ਪੀ. ਮਹਿਤਾਬ ਸਿੰਘ, ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜ-1 ਕਰੂਨੇਸ਼ ਕੁਮਾਰ, ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜ- ਹਰੀਸ਼ ਆਨੰਦ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ.ਅਮਨਦੀਪ, ਸਿਵਲ ਜੱਜ ( ਸੀਨੀਅਰ ਡੀਵੀਜ਼ਨ) ਅਪਰਾਜਿਤਾ ਜੋਸ਼ੀ, ਸੀ.ਜੇ. ਐਮ ਪਰਵਿੰਦਰ ਕੌਰ, ਸਿਵਲ ਜੱਜ (ਜੂਨੀਅਰ ਡੀਵੀਜਨ) ਤੁਸ਼ਾਰ ਕੌਰ ਥਿੰਦ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜਨ) ਕੱਪਲ ਧੰਜਲ, ਸਿਵਲ ਜੱਜ (ਸੀਨੀਅਰ ਡੀਵੀਜਨ) ਮੋਨਿਕਾ ਚੌਹਾਨ, ਬਾਰ ਐਡਵੋਕੇਸ ਅਤੇ ਹੋਰ ਵੱਖ ਵੱਖ ਵਿਭਾਗਾਂ ਤੋਂ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਕਿਡਜ ਡੇ ਕੇਅਰ ਸੈਂਟਰ ਬਣਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਅਦਾਲਤੀ ਕਾਰਵਾਈਆਂ ਤੋਂ ਦੂਰ ਰੱਖਣ ਦਾ ਹੈ ਤਾਂ ਜੋ ਉਹਨਾ ਦੇ ਪਾਲਣ-ਪੋਸ਼ਣ ਤੇ ਕੋਈ ਬੁਰਾ ਪ੍ਰਭਾਵ ਨਾ ਪਵੇ। ਇਸ ਤੋਂ ਇਲਾਵਾ ਇਸ ਕਿਡਜ ਡੇ ਕੇਅਰ ਸੈਂਟਰ ਵਿਚ ਬੱਚਿਆਂ ਦੇ ਲਈ ਨਰਮ ਖਿਡੌਣੇ, ਰੰਗਦਾਰ ਟੇਬਲ ਪੇਂਟਿੰਗ ਬੋਕਸ, ਸੌਣ ਲਈ ਬੈਡ, ਵਰਨਮਾਲਾ ਅੱਖਰ ਮੁਹੱਇਆ ਕਰਾਏ ਗਏ ਹਨ।