ਬੁਢਲਾਡਾ (ਗੁਰਪ੍ਰੀਤ ਸਿੰਘ ਮਾਨ)
ਜਿਲ੍ਹਾ ਮਾਨਸਾ ਦੇ ਬਲਾਕ ਬੁਢਲਾਡਾ ਦੇ ਵਸਨੀਕ ਪਿਤਾ ਗੁਰਮੇਲ ਸਿੰਘ ਸਰਕਾਰੀ ਅਧਿਆਪਕ
ਮਾਤਾ ਸੁਖਵਿੰਦਰ ਕੌਰ ਸਰਕਾਰੀ ਅਧਿਆਪਕ ਐਡੀਸਨ ਤੋਂ ਲੈਕੇ ਚਾਰ ਰਾਊਂਡ ਪਾਸ ਕਰਕੇ ਸੇਮੀਫ਼ਾਈਨਲ ਚ ਪਹੁੰਚੀ ਸੀ।
ਪਹਿਲਾ ਐਡੀਸਨ ਬੋਹਾ
ਦੂਜਾ ਰਾਊਂਡ ਭੀਖੀ,
ਕੁਆਟਰ ਫਾਈਨਲ ਰਾਊਂਡ ਸਰਦੂਲਗੜ ,
ਸੇਮੀਫ਼ਾਈਨਲ ਰਾਊਂਡ ਭੀਖੀ
ਅਤੇ ਗ੍ਰੈਂਡ ਫਿਨਾਲੇ 'ਪ੍ਰਿੰਸ ਵਿਲੇ' ਧੂਰੀ ਵਿਖੇ ਹੋਇਆ। ਇਸ ਮੁਕਾਬਲੇ ਵਿਚੋਂ ਪਹਿਲੇ ਸਥਾਨ ਤੇ ਰਹਿੰਦਿਆ ਟਰਾਫ਼ੀ ਸਰਟੀਫਿਕੇਟ ਅਤੇ 5100 ਰੁਪਏ ਨਕਦ ਇਨਾਮ ਪ੍ਰਾਪਤ ਕੀਤਾ। ਮਾਪਿਆ ਅਤੇ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਲੜਕੀ ਨੂੰ ਬਚਪਨ ਤੋਂ ਗਾਉਣ ਦਾ ਸ਼ੌਕ ਸੀ ਹਰਮੋਨੀਅਮ ਅਤੇ ਗਿਟਾਰ ਵੀ ਪਲੇਅ ਕਰਦੀ ਸੀ
ਹਰਪੁਨੀਤ ਕੌਰ ਆਪਣੀ ਇਸ ਪ੍ਰਾਪਤੀ ਲਈ ਆਪਣੇ ਮਿਊਜ਼ਿਕ ਟੀਚਰ ਪਾਰਸ ਸੋਨੀ ਜੀ ਦੀ ਬਹੁਤ ਰਿਣੀ ਹੈ,ਜਿਹਨਾਂ ਨੇ ਉਸ ਨੂੰ ਇਸ ਮੁਕਾਬਲੇ ਲਈ ਬਹੁਤ ਵਧੀਆ ਤਿਆਰੀ ਕਰਾਉਦੇ ਰਹੇ ।
ਉਹ ਸ਼੍ਰੀ ਵਰੁਣ ਬਾਂਸਲ(ਪ੍ਰੋਡਿਊਸਰ/ਡਾਇਰੈਕਟਰ ,KKHD)ਦੀ ਬਹੁਤ ਧੰਨਵਾਦੀ ਹੈ,ਜਿਹਨਾਂ ਨੇ ਉਸ ਨੂੰ ਆਪਣਾ ਟੈਲੇਂਟ ਦਿਖਾਉਣ ਲਈ ਵਧੀਆ ਪਲੇਟਫਾਰਮ ਦਿੱਤਾ।
ਇਹ ਲੜਕੀ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਹੈ।ਦਸਵੀਂ ਕਲਾਸ MANU VATIKA SCHOOL, ਬੁਢਲਾਡਾ ਤੋਂ 97 ਪ੍ਰਤੀਸ਼ਤ ਨੰਬਰ ਲੈਕੇ ਪਾਸ ਕੀਤੀ।
ਜਿੱਤ ਕੇ ਘਰ ਪਹੁੰਚਣ ਤੇ ਪਰਿਵਾਰਿਕ ਮੈਂਬਰਾਂ ਅਤੇ ਹੋਰਨਾਂ ਵੱਲੋਂ ਸਵਾਗਤ ਕੀਤਾ ਗਿਆ। ਬਹੁਤ ਵਧਾਈ ਦੀ ਪਾਤਰ ਹੈ