ਦਿੱਲੀ ਕਮੇਟੀ ਨੇ ਸੱਚ ਦੀ ਕੰਧ ’ਤੇ ਮੋਮਬੱਤੀਆਂ ਬਾਲ ਕੇ 1984 ਦੇ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ

Bol Pardesa De
0

 


ਸਿੱਖ ਕਤਲੇਆਮ ਦੇ  ਪੀੜਤਾਂ ਨੂੰ ਸੰਪੂਰਨ ਇਨਸਾਫ਼ ਮਿਲਣ ਤੱਕ ਲੜ੍ਹਦੇ ਰਹਾਂਗੇ ਲੜਾਈ: ਕਾਲਕਾ,ਕਾਹਲੋਂ

ਨਵੀਂ ਦਿੱਲੀ, 6 ਨਵੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਹਜ਼ਾਰਾਂ ਸ਼ਹੀਦ ਸਿੰਘਾਂ-ਸਿੰਘਣੀਆਂ ਨੂੰ ਸੱਚ ਦੀ ਕੰਧ ’ਤੇ ਮੋਮਬੱਤੀਆਂ ਬਾਲ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ 40 ਵਰ੍ਹਿਆਂ ਤੋਂ ਸਿੱਖ ਕੌਮ ਇਨਸਾਫ਼ ਦੀ ਉਡੀਕ ਕਰ ਰਹੀ ਹੈ।ਉਹਨਾਂ ਕਿਹਾ ਕਿ ਜਦੋਂ ਕਤਲੇਆਮ ਦਾ ਮੁੱਖ ਦੋਸ਼ੀ ਸੱਜਣ ਕੁਮਾਰ ਤੇ ਕੁਝ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਤਾਂ ਉਸ ਵੇਲੇ ਸਾਡੇ ਜ਼ਖ਼ਮਾਂ ’ਤੇ ਕੁਝ ਮੱਲ੍ਹਮ ਲੱਗੀ ਸੀ ਪਰ ਹਾਲੇ ਲੰਬੀ ਲੜਾਈ ਬਾਕੀ ਹੈ ਅਤੇ ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗੇ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਹੱਜੇ ਬਾਕੀ ਹਨ।ਸ. ਕਾਲਕਾ ਤੇ ਸ. ਕਾਹਲੋਂ ਨੇ ਕਿਹਾ ਕਿ ਜਦੋਂ ਤੱਕ 1984 ਦੇ ਸਿੱਖ ਕਤਲੇਆਮ ਦੇ ਸਾਰੇ ਪੀੜਤਾਂ ਨੂੰ ਸੰਪੂਰਨ ਇਨਸਾਫ ਨਹੀਂ ਮਿਲ ਜਾਂਦਾ ਤਦ ਤਕ ਦਿੱਲੀ ਗੁਰਦੁਆਰਾ ਕਮੇਟੀ ਇਸ ਲੜਾਈ ਨੂੰ ਲੜਦੀ ਰਹੇਗੀ, ਭਾਵੇਂ ਉਹ ਕਾਨੂੰਨ ਦੀ ਕਚਹਿਰੀ ਦੇ ਅੰਦਰ ਲੜਾਈ ਲੜਨੀ ਪਵੇ ਜਾਂ ਫਿਰ ਸੜਕਾਂ ’ਤੇ ਨਿੱਤਰ ਕੇ ਲੜਾਈ ਲੜਨੀ ਪਵੇ।ਉਹਨਾਂ ਕਿਹਾ ਕਿ ਇਨਸਾਫ ਦੀ ਲੜਾਈ ਲੜਨ ਵਿਚ ਇੰਨਾ ਲੰਬਾ ਸਮਾਂ ਇਸ ਕਰ ਕੇ ਲੱਗ ਗਿਆ, ਕਿਉਂਕਿ ਸਾਡੀ ਕੌਮ ਵਿਚ ਕੁਝ ਅਜਿਹੇ ਅਨਸਰ ਵੀ ਸਨ ਜਿਹਨਾਂ ਵੱਲੋਂ ਆਪਣੇ ਵਪਾਰਕ ਹਿੱਤਾਂ ਦੀ ਖ਼ਾਤਰ ਕਤਲੇਆਮ ਦੇ ਦੋਸ਼ੀਆਂ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸੱਦ ਕੇ ਸਨਮਾਨਤ ਕੀਤਾ ਜਾਂਦਾ ਰਿਹਾ ਤੇ ਸਿੱਖ ਕੌਮ ਨੂੰ ਕਤਲੇਆਮ ਨੂੰ ਭੁੱਲਣ ਦੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਰਹੀਆਂ।ਉਹਨਾਂ ਕਿਹਾ ਕਿ ਅਕਾਲ ਪੁਰਖ ਦੀ ਰਹਿਮਤ ਨਾਲ ਭਾਵੇਂ ਲੜਾਈ ਨੂੰ ਲੰਬਾ ਸਮਾਂ ਲੱਗ ਗਿਆ ਪਰ ਸਾਨੂੰ ਆਸ ਹੈ ਕਿ ਅਸੀਂ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜ ਕੇ ਰਹਾਂਗੇ।ਸ. ਕਾਲਕਾ ਤੇ ਸ. ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਪੀੜਤਾਂ ਦੀ ਆਰਥਿਕ ਮਦਦ ਕਰਨੀ ਵੀ ਜਾਰੀ ਰੱਖੇਗੀ ਤੇ ਜੇਕਰ ਕੁਝ ਬਕਾਏ ਰਹਿ ਗਏ ਹਨ ਤਾਂ ਉਹ ਵੀ ਛੇਤੀ ਅਦਾ ਕੀਤੇ ਜਾਣਗੇ।


Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top