ਮਾਨਸਾ - ਭਾਰਤ ਸਕਾਊਟਸ ਅਤੇ ਗਾਈਡਜ਼ ਯੁਨਿਟ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੂਸਾ ਵਿਖੇ ਚਾਰ ਰੋਜਾ ਤ੍ਰਿਤੀਆ ਸੌਪਾਨ ਟੈਸ਼ਟਿੰਗ ਕੈਂਪ ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਭੁਪਿੰਦਰ ਕੌਰ( ਸੈ ਸ) ਮਾਨਸਾ ਦੇ ਦਿਸ਼ਾ ਨਿਰਸਦੇਸ਼ਾ ਅਨੁਸਾਰ ਪ੍ਰਿੰਸੀਪਲ ਬਿੰਦੂ ਰਾਣੀ ਅਤੇ ਇੰਚਾਰਜ਼ ਹਰਪ੍ਰੀਤ ਸਿੰਘ ਮੂਸਾ ਦੇ ਉਦਮ ਸਦਕਾ ਜਿਲਾ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ।ਕੈਂਪ ਵਿੱਚ ਸਥਾਨਕ ਸਕੂਲ ਮੂਸਾ ,ਸਰਕਾਰੀ ਹਾਈ ਸਕੂਲ ਗੇਹਲੇ ਅਤੇ ਸਰਕਾਰੀ ਮਿਡਲ ਸਕੂਲ ਭਾਈ ਦੇਸਾ ਦੇ 116 ਵਿਦਿਆਰਥੀਆਂ ਨੇ ਭਾਗ ਲਿਆ।ਸਹਾਇਕ ਕੈਂਪ ਇੰਚਾਰਜ ਸਕਾਊਟ ਮਾਸ਼ਟਰ ਨਵੀਨ ਕੁਮਾਰ ਅਤੇ ਗਾਈਡ ਕੈਪਟਨ ਸ਼੍ਰੀਮਤੀ ਬਿੰਦੀਆਂ ਰਾਣੀ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਸਾਰੇ ਸਕਾਊਟਸ ਅਤੇ ਗਾਈਡਜ਼ ਨੁੂੰ ਸੋਲਾਂ ਪੈਟਰੋਲਾਂ ਵਿੱਚ ਵੰਡ ਕੇ ਸਕਾਊਟਿੰਗ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਹਰ ਦਿਨ ਦੀ ਸ਼ੁਰੂਆਤ ਸਕਾਊਟ ਪ੍ਰਾਰਥਨਾਂ ਨਾਲ ਹੁੰਦੀ। ਅੰਤਰ ਪੈਟ੍ਰੋਲ ਗਤੀਵਿਧੀਆਂ ਵਿੱਚ ਵਰਦੀ ਦੀ ਅਹਿਮੀਅਤ,ਸਕਾਊਟ ਨਿਯਮ,ਸਕਾਊਟਿੰਗ ਦਾ ਸ਼ਾਨਾਮੱਤੀ ਇਤਿਹਾਸ,ਖੱਬਾ ਹੱਥ ਮਿਲਾਊਣਾ ,ਸੈਲਿਊਟ,ਗੰਢਾਂ ਦੀ ਵਰਤੋਂ,ਕਈ ਤਰਾਂ ਦੇ ਗੈਜ਼ਟ ਬਨਾਊਣਾ,ਡਰਿੱਲ,ਪੈਟਰੋਲ ਕਾਰਨਰ,ਕੋਰਟ ਆਫ ਆਨਰ,ਟਰੁੱਪ ਇਨ ਕਾਊਂਸਿਲ,ਚੰਗੇ ਕੰਮਾਂ ਦੀ ਡਾਇਰੀ ਲਿਖਣਾ ਅਤੇ ਪੰਜ ਵੱਖ ਵੱਖ ਬੈਜ਼ਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹਿਮਾਲਿਆ ਵੁੱਡ ਬੈਜ਼ ਹੋਲਡਰ ਸ਼੍ਰੀ ਅਜੇ ਕੁਮਾਰ ਸ਼ਰਮਾਂ ਅਤੇ ਗਾਈਡ ਕੈਪਟਨ ਸ਼੍ਰੀਮਤੀ ਨਿਰਲੇਪ ਕੌਰ ਨੇ ਕੈਂਪਰਾਂ ਦੀ ਟੈਸ਼ਟਿੰਗ ਕਰਨ ਦਾ ਕਾਰਜ ਕੀਤਾ।
ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਕੈਂਪਰਾਂ ਵਲੋਂ ਪੈਟ੍ਰੋਲ ਅਨੁਸਾਰ ਬਣਾਈਆਂ ਝੌਪੜੀਆਂ ਦਾ ਨਿਰੀਖਣ ਕੀਤਾ।ਪੈਟ੍ਰੋਲ ਲੀਡਰਾਂ ਨੇ ਪੂਰੇ ਉਤਸ਼ਾਹ ਨਾਲ ਬਣਾਈਆਂ ਰੰਗ ਬਿਰੰਗੀਆਂ ਝੌਪੜੀਆਂ ਅਤੇ ਗੈਜ਼ਟਾਂ ਬਾਰੇ ਜਾਣਕਾਰੀ ਦਿੱਤੀ।
ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸਕਾਊਟ ਮਾਸ਼ਟਰ ਪਰਮਜੀਤ ਸਿੰਘ ਨੇ ਮਹਿਮਾਨਾਂ ਨੂੰ ਜੀਅ ਆਇਆਂ ਨੂੰ ਕਿਹਾ। ਹਾਥੀ ,ਘੋੜਾ,ਲਿੱਲੀ ਅਤੇ ਚਮੇਲੀ ਪੈਟ੍ਰੋਲ ਲੀਡਰਾਂ ਨੇ ਕੈਂਪ ਰਿਪੋਰਟ ਪੇਸ਼ ਕੀਤੀ।ਮਹਿਮਾਨਾਂ ਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀਆਂ ਕਲਾਕਿਰਤਾਂ ਦੀ ਪ੍ਰਸੰਸਾ ਕੀਤੀ।ਮੁੱਖ ਮਹਿਮਾਨ ਨੇ ਅਜਿਹੇ ਕੈਂਪ ਭਵਿੱਖ ਵਿੱਚ ਲਗਦੇ ਰਹਿਣ ਦੀ ਆਪੀਲ ਕੀਤੀ।ਡੀ ਓ ਸੀ ਦਰਸ਼ਨ ਸਿੰਘ ਬਰੇਟਾਂ ਨੇ ਬੋਲਦਿਆਂ ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੁਆਰਾਂ ਆਯੋਜਿਤ ਕੀਤੀਆਂ ਜਾਂਦੀਆਂ ਰਾਸ਼ਟਰੀ ਪੱਧਰ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਕੈਂਪਰਾਂ ਨੂੰ ਰਾਸ਼ਟਰਪਤੀ ਐਵਾਰਡ ਤੱਕ ਪਹੁੰਚਣ ਲਈ ਊਤਸ਼ਾਹਿਤ ਕੀਤਾ।ਜਿਲਾ ਸਕਾਊਟ ਮਾਸ਼ਟਰ ਅਜੇ ਸ਼ਰਮਾਂ ਨੇ ਸਟੇਟ ਆਰਗੇਨਾਇਜ਼ਿੰਗ ਕਮਿਸ਼ਨਰ ਪੰਜਾਬ ਸ਼੍ਰੀ ਓਨਕਾਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਕਿ ਮਾਨਸਾ ਜਿਲੇ ਨੂੰ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।ਮਾਨਸਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਕਾਊਟ ਮਾਸ਼ਟਰ ਸ਼੍ਰੀ ਲਾਭ ਸਿੰਘ ਬਹਿਣੀਵਾਲ ਨੇ ਅੱਗ ਦੀ ਵਰਤੋਂ ਅਤੇ ਪੈਟਰੋਲ ਦੀਆਂ ਗਤੀਵਿਧੀਆਂ ਦੀ ਅਹਿਮੀਅਤ ਬਾਰੇ ਭਰਪੂਰ ਜਾਣਕਾਰੀ ਦਿੱਤੀ। ਕੈਂਪਰਾਂ ਵਲੋਂ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਗਾਈਡ ਕੈਪਟਨ ਗੁਰਸ਼ਰਨ ਕੌਰ ਅਤੇ ਜਗਸੀਰ ਸਿੰਘ ਨੇ ਕੈਂਪ ਦੇ ਪ੍ਰਬੰਧਾਂ ਵਾਰੇ ਜਾਣਕਾਰੀ ਦਿੰਦਿਆ ਸਭ ਦਾ ਧੰਨਵਾਦ ਕੀਤਾ।ਕੈਂਪਰਾਂ ਅਤੇ ਮਹਿਮਾਨਾਂ ਨੂੰ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ॥