ਬਾਘਾਪੁਰਾਣਾ 6 ਨਵੰਬਰ (ਸਾਧੂ ਰਾਮ ਲੰਗੇਆਣਾ)
ਸਾਹਿਤ ਜਗਤ ਵਿਚ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਅਤੇ ਵਧੇਰੇ ਪੈਸਾਰ ਨੂੰ ਮੱਦੇਨਜ਼ਰ ਰੱਖਦਿਆਂ ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਮਿੰਨੀ ਕਹਾਣੀ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਵੱਖ ਵੱਖ ਲੇਖਕਾਂ ਦੀਆਂ ਪਹੁੰਚੀਆਂ ਹੋਈਆਂ 37 ਮਿੰਨੀ ਕਹਾਣੀਆਂ ਦੀ ਪਰਖ ਪੜਚੋਲ ਲਈ ਸਭਾ ਦੇ ਜੱਜ ਸਾਹਿਬਾਨ ਪੈਨਲ ਵੱਲੋਂ ਐਲਾਨੇ ਗਏ ਨਤੀਜੇ ਦੌਰਾਨ ਜਸਵਿੰਦਰ ਸਿੰਘ ਚਾਹਲ ਦੀ ਮਿੰਨੀ ਕਹਾਣੀ "ਫੋਟੋ" ਨੇ ਪਹਿਲਾ ਸਥਾਨ, ਜੋਧ ਸਿੰਘ ਮੋਗਾ ਦੀ "ਖ਼ੁਸ਼ਬੂ" ਮਿੰਨੀ ਕਹਾਣੀ ਨੇ ਦੂਸਰਾ ਸਥਾਨ ਅਤੇ ਚਰਨਜੀਤ ਕੌਰ ਗਰੇਵਾਲ ਦੀ ਮਿੰਨੀ ਕਹਾਣੀ "ਪਰਖ਼" ਵੱਲੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਜੇਤੂ ਲੇਖਕਾਂ ਨੂੰ ਸਾਹਿਤ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਦੀ ਰਹਿਨੁਮਾਈ ਹੇਠ ਮਾ. ਬਿੱਕਰ ਸਿੰਘ ਭਲੂਰ, ਡਾ ਸੁਰਜੀਤ ਸਿੰਘ ਬਰਾੜ, ਪ੍ਰੋ ਸੁਰਜੀਤ ਸਿੰਘ ਦੌਧਰ, ਅਤੇ ਬਾਕੀ ਪ੍ਰਬੰਧਕਾਂ ਵੱਲੋਂ ਸਭਾ ਦੇ ਕਰਵਾਏ ਗਏ ਇੱਕ ਸਾਹਿਤਕ ਸਨਮਾਨ ਸਮਾਰੋਹ ਦੌਰਾਨ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਾਰਦਿਕ ਵਧਾਈ ਦਿੱਤੀ ਗਈ ਅਤੇ ਨਾਲ ਹੀ ਸਭਾ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਦਾ ਵੀ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ 96 ਸਾਲਾਂ ਬਜ਼ੁਰਗ ਲੇਖਕ ਜੋਧ ਸਿੰਘ ਮੋਗਾ ਵੱਲੋਂ ਆਪਣੇ ਹੱਥੀਂ ਪੇਂਟਿੰਗ ਕੀਤੀਆਂ ਗਈਆਂ ਸ਼ਾਨਦਾਰ ਤਸਵੀਰਾਂ ਸਭਾ ਦੇ ਵੱਖ ਵੱਖ ਨੁਮਾਇੰਦਿਆਂ ਨੂੰ ਭੇਂਟ ਕਰਕੇ ਖ਼ੁਸ਼ੀ ਦਾ ਇਜ਼ਹਾਰ ਪ੍ਰਗਟ ਕੀਤਾ ਗਿਆ। ਇਸ ਮੌਕੇ ਸਭਾ ਦੇ ਬਾਕੀ ਮੈਂਬਰ ਡਾ ਸਾਧੂ ਰਾਮ ਲੰਗੇਆਣਾ, ਹਰਵਿੰਦਰ ਸਿੰਘ ਰੋਡੇ, ਸੁਰਜੀਤ ਸਿੰਘ ਕਾਲੇਕੇ, ਹਰਮਿੰਦਰ ਸਿੰਘ ਕੋਟਲਾ, ਮੇਜਰ ਸਿੰਘ ਹਰੀਏਵਾਲਾ, ਜਗਜੀਤ ਸਿੰਘ ਝਤਰੇ, ਸੁਖਚੈਨ ਸਿੰਘ ਠੱਠੀ ਭਾਈ, ਜਸਵੰਤ ਜੱਸੀ, ਮੁਕੰਦ ਕਮਲ, ਕੰਵਲਜੀਤ ਭੋਲਾ ਲੰਡੇ,ਗੋਰਾ ਸਮਾਲਸਰ, ਈਸ਼ਰ ਸਿੰਘ ਲੰਭਵਾਲੀ,ਕੋਮਲ ਭੱਟੀ , ਸਰਬਜੀਤ ਸਿੰਘ ਸਮਾਲਸਰ, ਜਗਸੀਰ ਸਿੰਘ ਕੋਟਲਾ, ਸਾਗਰ ਸਫ਼ਰੀ, ਜਗਦੀਸ਼ ਪ੍ਰੀਤਮ, ਯਸ਼ ਚਟਾਨੀ, ਔਕਟੋ ਆਊਲ, ਅਮਰਜੀਤ ਸਿੰਘ ਰਣੀਆਂ, ਹਰਚਰਨ ਸਿੰਘ ਰਾਜਿਆਣਾ, ਲਖਵੀਰ ਸਿੰਘ ਕੋਮਲ, ਮਾਂ ਸ਼ਮਸ਼ੇਰ ਸਿੰਘ, ਪ੍ਰਗਟ ਸਿੰਘ ਸਮਾਧ, ਰਾਜਿੰਦਰ ਕੁੱਕੂ ਹਾਜ਼ਰ ਸਨ।