ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਨਵੰਬਰ ਨੂੰ ਇਤਿਹਾਸਿਕ ਤਾਰੀਖ ਮੁਤਾਬਿਕ ਮਨਾਇਆ ਜਾਵੇ: ਮਥਾਰੂ
ਨਵੀਂ ਦਿੱਲੀ, 6 ਨਵੰਬਰ (ਸੁਖਰਾਜ ਸਿੰਘ): ਸੰਤ ਸਿਪਾਹੀ ਵਿਚਾਰ ਮੰਚ ਦੇ ਕੋਆਰਡੀਨੇਟਰ ਸ. ਹਰੀ ਸਿੰਘ ਮਥਾਰੂ ਨੇ ਦਸਿਆ ਕਿ ਸੰਤ ਸਿਪਾਹੀ ਵਿਚਾਰ ਮੰਚ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇਤਾਜੀ ਨਗਰ, ਨਜਦੀਕ ਪਾਲਿਕਾ ਭਵਨ, ਭੀਕਾਜੀ ਕਾਮਾ ਪਲੇਸ, ਮੈਟਰੋ ਸਟੇਸ਼ਨ, ਰਿੰਗ ਰੋਡ ਦਿੱਲੀ ਵਿਖੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਸੰਤ ਸਿਪਾਹੀ ਵਿਚਾਰ ਮੰਚ ਸੰਸਥਾ ਵੱਲੋਂ ਮਾਸਿਕ ਪੰਜਾਬੀ ਸਭਾ ਬੀਤੇ ਦਿਨ ਕਰਵਾਈ ਗਈ।ਸੰਤ ਸਿਪਾਹੀ ਵਿਚਾਰ ਮੰਚ ਦੇ ਕੋਆਰਡੀਨੇਟਰ ਸ. ਹਰੀ ਸਿੰਘ ਮਥਾਰੂ ਨੇ ਦਸਿਆ ਕਿ ਕਰਵਾਈ ਗਈ ਮਾਸਿਕ ਪੰਜਾਬੀ ਸਭਾ ਦਾ ਏਜੰਡਾ: ਸ਼ਹੀਦੀ ਦਿਵਸ ਭਾਈ ਮਤੀ ਦਾਸ ਜੀ 8 ਨਵੰਬਰ 1675, ਸ਼ਹੀਦੀ ਦਿਵਸ ਭਾਈ ਸਤੀ ਦਾਸ ਜੀ 9 ਨਵੰਬਰ 1675, ਸ਼ਹੀਦੀ ਦਿਵਸ ਭਾਈ ਦਿਆਲ ਦਾਸ ਜੀ 10 ਨਵੰਬਰ 1675, ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ 11 ਨਵੰਬਰ 1675, ਸ਼ਹੀਦੀ ਦਿਵਸ ਸ਼ਹੀਦ ਬਾਬਾ ਦੀਪ ਸਿੰਘ ਜੀ 13 ਨਵੰਬਰ 1757 ਨੂੰ ਆਦਿ ਵਿਸ਼ੇ ਹਨ।ਸ. ਹਰੀ ਸਿੰਘ ਮਥਾਰ ਨੇ ਦਸਿਆ ਕਿ ਇਸ ਤੋਂ ਇਲਾਵਾ ਕਵਤਰੀ ਬੀਬੀ ਸਤਨਾਮ ਕੌਰ ਸੱਤੇ ਦਾ ਜਨਮ ਦਿਨ 7 ਨਵੰਬਰ ਵੀ ਮਨਾਇਆ ਜਾਵੇਗਾ।ਸ. ਮਥਾਰੂ ਨੇ ਲੇਖਕਾਂ, ਕਵੀਆਂ ਤੇ ਕਥਾ ਵਾਚਕਾ ਨੂੰ ਉਕਤ ਮਾਸਕ ਪੰਜਾਬੀ ਸਭਾ ਵਿੱਚ ਆਉਣ ਦਾ ਖ਼ੁੱਲਾ ਸਦਾ ਦਿੱਤਾ ਸੀ, ਇਸ ਲਈ ਮਾਸਿਕ ਪੰਜਾਬੀ ਸਭਾ ਵਿੱਚ ਭਰਵਾਂ ਇਕਠ ਵੇਖਣ ਨੂੰ ਮਿਲਿਆ।ਸ. ਹਰੀ ਸਿੰਘ ਮਥਾਰੂ ਨੇ ਦਸਿਆ ਕਿ ਇਸ ਮੌਕੇ ਇਹ ਵੀ ਮੱਤਾ ਪਾਸ ਹੋਇਆ ਕਿ ਜੇਕਰ ਪੰਥ 1984 ਸਿੱਖ ਕਤਲੇਆਮ ਦੇ ਦੰਗੇ 40 ਵਰ੍ਹਿਆਂ ਵਿੱਚ ਨਹੀਂ ਕਦੇ ਭੁੱਲਿਆ ਤਾਂ ਫ਼ਿਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ 11 ਨਵੰਬਰ ਨੂੰ ਹਰ ਸਾਲ ਕਿਉਂ ਨਜ਼ਰ ਅੰਦਾਜ ਕਰ ਦਿੱਤਾ ਜਾਂਦਾ ਹੈ? ਉਨ੍ਹਾਂ ਨੇ ਪੰਥ ਨੂੰ ਅਪੀਲ ਕੀਤੀ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜਾ ਵੀ 11 ਨਵੰਬਰ ਅਸਲੀ ਇਤਿਹਾਸਿਕ ਤਾਰੀਖ ਮੁਤਾਬਿਕ ਹੀ ਮਨਾਇਆ ਜਾਵੇ।