ਧੁੰਦ ਕਾਰਨ ਨਹਿਰ ਦੇ ਕੰਢੇ ‘ਤੇ ਸੁਰੱਖਿਆ ਦੀਵਾਰ ਅਤੇ ਚਿੱਟੀ ਪੱਟੀ ਨਾ ਹੋਣ ਕਾਰਨ ਇੱਕ ਕਰੂਜ਼ਰ ਕਾਰ ਪਿੰਡ ਸਰਦਾਰੇਵਾਲਾ ਨੇੜੇ ਭਾਖੜਾ ਨਹਿਰ ‘ਚ ਡਿੱਗ ਗਈ। ਰਾਤ ਸਮੇਂ ਵਾਪਰੇ ਇਸ ਹਾਦਸੇ ਵਿੱਚ ਕੇਵਲ ਜਰਨੈਲ ਸਿੰਘ ਵਾਸੀ ਮਹਿਮੜਾ ਅਤੇ 10 ਸਾਲਾ ਅਰਮਾਨ ਪੁੱਤਰ ਜਸਵਿੰਦਰ ਸਿੰਘ ਵਾਸੀ ਰਿਉਂਡ ਨੂੰ ਹੀ ਬਚਾਇਆ ਜਾ ਸਕਿਆ, ਜਦੋਂ ਕਿ ਕਰੂਜ਼ਰ ਵਿੱਚ ਸਵਾਰ ਬਾਕੀ 12 ਵਿਅਕਤੀ ਡੁੱਬ ਗਏ। ਦੇਰ ਰਾਤ ਪਿੰਡ ਵਾਸੀਆਂ ਨੇ ਲਾਸ਼ ਨੂੰ ਬਾਹਰ ਕੱਢਿਆ। ਗੱਡੀ ’ਚੋਂ ਮਿਲੇ ਮ੍ਰਿਤਕ ਦੀ ਪਛਾਣ ਬਲਵੀਰ ਸਿੰਘ (62) ਪੁੱਤਰ ਬੱਗਾ ਸਿੰਘ ਵਾਸੀ ਮਹਿਮਾ ਵਜੋਂ ਹੋਈ ਹੈ।