'ਖੜਪੰਚ' ਵੈੱਬਸੀਰੀਜ਼ ਨਸ਼ਿਆਂ ਖਿਲਾਫ ਅੰਦੋਲਨ ਹੈ :- ਲੇਖਕ ਨਿਰਮਾਤਾ-ਨਿਰਦੇਸ਼ਕ 'ਰੈਬੀ ਟਿਵਾਨਾ'

Bol Pardesa De
0

ਮੀਲ ਪੱਥਰ ਸਾਬਤ ਹੋਵੇਗੀ 'ਖੜਪੰਚ' ਵੈਬਸੀਰੀਜ਼ :- ਲੇਖਕ ਨਿਰਦੇਸ਼ਕ 'ਰੈਬੀ ਟਿਵਾਨਾ'
 

ਦਰਸ਼ਕਾਂ ਵੱਲੋ ਖੂਬ ਸਲਾਹਿਆ ਜਾ ਰਿਹਾ 'ਖੜਪੰਚ' ਵੈਬਸੀਰੀਜ਼ ਨੂੰ :- ਲੇਖਕ ਨਿਰਮਾਤਾ-ਨਿਰਦੇਸ਼ਕ 'ਰੈਬੀ ਟਿਵਾਨਾ' 


  ਫਿਲਮੀ ਗਲਿਆਰਿਆਂ ਚ' ਨਵੀਂਆਂ ਪੈੜਾ ਸਿਰਜ ਰਹੇ ਹਨ , ਲੇਖਕ ਨਿਰਮਾਤਾ-ਨਿਰਦੇਸ਼ਕ 'ਰੈਬੀ ਟਿਵਾਨਾ'। ਜਿੰਨਾ ਦੀਆਂ ਪਹਿਲਾ ਵੀ ਦੋ ਵੈੱਬਸੀਰੀਜ਼ ਨੂੰ ਕਰੋੜਾਂ ਸਰੋਤਿਆਂ ਵੱਲੋ ਬੇਹੱਦ ਪਿਆਰ ਮੁਹੱਬਤ ਬਖਸ਼ਿਆਂ ਗਿਆਂ ।

  ਏਨਾਂ ਦੀ ਵੈੱਬਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਤੇ 'ਯਾਰ ਚੱਲੇ ਬਾਹਰ' ਅਜੋਕੀ ਨੌਜਵਾਨ ਪੀੜੀ ਦੀ ਪਹਿਲੀ ਪਸੰਦ ਬਣੀਆਂ। ਲੇਖਕ  ਨਿਰਮਾਤਾ-ਨਿਰਦੇਸ਼ਕ ਰੈਬੀ ਟਿਵਾਨਾ ਜੀ ਤੇ ਓਨਾਂ ਟੀਮ ਵੱਲੋ ਬਹੁਤ ਹੀ ਸ਼ਾਨਦਾਰ ਤੇ ਸੁਚੱਜੇ ਅਤੇ ਸਾਰਥਕ ਵਿਸ਼ਾਂ ਲੈ ਤਿਆਰ ਕੀਤੀ ਵੈੱਬਸੀਰੀਜ਼ ਦਾ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ । ਲੇਖਕ ਨਿਰਮਾਤਾ-ਨਿਰਦੇਸ਼ਕ 'ਰੈਬੀ ਟਿਵਾਨਾ' ਜੀ ਨੇ ਆਪਣੀ ਵੈੱਬਸੀਰੀਜ਼ ਦੀ ਅਡੀਟਿੰਗ ਵੀ ਖੁਦ ਹੀ ਕਰਦੇ ਹਨ। ਇਹ ਖੂਬਸੂਰਤ ਕਲਾ ਦੀ ਦਾਤ ਪ੍ਰਮਾਤਮਾ ਨੇ ਏਨਾਂ ਨੂੰ ਬਖਸੀ ।
   ਅੱਜ ਫ਼ਿਲਮ ਇੰਡਸਟ੍ਰੀਜ਼ ਚ' ਨਸ਼ੇ ਤੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਦੇਸ਼ਨ ਹੋ ਰਿਹਾ । ਪਰ ਹਰ ਇੱਕ ਡਾਇਰੈਕਟ ਕਰਨ ਦਾ ਆਪਣਾ ਆਪਣਾ ਤੌਰ ਤਰੀਕਾ ਅਪਣਾਇਆਂ। ਵੱਡੇ ਪਰਦੇ, ਓ.ਟੀ.ਟੀ ਅਤੇ ਸਾਰਟ ਮੂਵੀ ਯੂਟਿਊਬ ਚੈਨਲਾਂ ਤੇ ਖੂਬ ਚੱਲ ਰਹੀਆਂ ਹਨ। ਪਰ 'ਰੈਬੀ ਟਿਵਾਨਾ' ਜੀ ਵੱਲੋ ਆਪਣੇ ਖੂਬਸੂਰਤ ਲੇਖਣੀ ਨਿਰਦੇਸ਼ਨਾਂ ਸਦਕਾ ਬਹੁਤ ਹੀ ਖੂਬਸੂਰਤ ਤੇ ਸੁਚੱਜੇ ਤੌਰ ਤਰੀਕੇ ਇੱਕ ਸਾਰਥਕ ਵਿਸਾਂ ਅਤੇ ਦਰਸ਼ਕਾਂ ਦੇ ਮਨੋਰੰਜਨ ਦਿਲਚਸਪੀ  ਨੂੰ ਮੁੱਖ ਰੱਖਕੇ ਨਵੀ ਵੈੱਬਸੀਰੀਜ਼ 'ਖੜਪੰਚ' 'ਟ੍ਰੋਲ ਪੰਜਾਬੀ' ਯੂਟਿਊਬ ਚੈਨਲ ਤੇ ਰੀਲੀਜ਼ ਕੀਤੀ ਜਾ ਚੁੱਕੀ ਹੈ।ਇਸ ਦੇ ਸੱਤ ਭਾਗ ਇੱਕ ਇੱਕ ਘੰਟੇ ਦੇ ਹਨ। ਜਿਸ ਨੂੰ ਪਹਿਲਾ ਆਈਆਂ ਵੈੱਬਸੀਰੀਜ਼ ਵਾਂਗ ਦਰਸ਼ਕਾਂ ਵੱਲੋ ਖੂਬ ਸਲਾਹਿਆਂ ਜਾ ਰਿਹਾ।     
  ਇਹ ਵੈੱਬਸੀਰੀਜ਼ ਲੇਖਕ ਨਿਰਮਾਤਾ-ਨਿਰਦੇਸ਼ਕ ਰੈਬੀ ਟਿਵਾਨਾ ਜੀ ਨਸ਼ਿਆਂ ਦੇ ਖਾਤਮੇ ਨੂੰ ਮੁੱਖ ਰੱਖਕੇ ਬਣਾਈ ਗਈ। ਇਹ ਵੈਬਸੀਰੀਜ਼ ਨੂੰ ਰਾਜਨੀਤਕ ਲੋਕਾਂ ਤੇ ਸਮਾਜ ਲਈ ਇਕ ਸੀਸ਼ਾਂ ਦਾ ਕੰਮ ਕਰਦੀ ਹੈ। ਇਹ ਵੈੱਬਸੀਰੀਜ਼ ਨਸ਼ਿਆਂ ਖਿਲਾਫ ਇਕ ਅੰਦੋਲਨ ਵਿੱਡਦੀ ਹੈ । ਇਸ ਵੈੱਬਸੀਰੀਜ਼ ਚ' ਕੰਮ ਕਰਨ ਵਾਲੀ ਟੀਮ ਵਧਾਈ ਦੀ ਪਾਤਰ ਹੈ।ਅਜਿਹੀਆਂ ਵੈਬਸੀਰੀਜ਼ ਹਰ ਇੱਕ ਨੂੰ ਦੇਖਣ ਦੀ ਲੋੜ ਹੈ। ਇਸ ਵੈੱਬਸੀਰੀਜ਼ ਮੰਝੇ ਹੋਏ ਅਦਾਕਾਰ, ਜਿਨਾਂ ਸੁਪਰਹਿੱਟ ਮੂਵੀ ਨੂੰ ਆਪਣੇ ਅੰਜਾਮ ਤੱਕ ਪਹੁੰਚਾਇਆਂ। ਅਜਿਹੇ ਪ੍ਰਪੱਕ ਕਲਾਕਾਰ ਵੱਲੋ ਕਲਾ ਦਾ ਜੌਹਰ ਦਿਖਾਇਆ ਗਿਆਂ ।
   ਲੀਡ ਭੂਮਿਕਾ ਵਿਚ ਅੰਮ੍ਰਿਤ ਅੰਬੀ ,ਸੁਖ ਪਿੰਡੀ ਵਾਲਾ ( ਧੂਤਾ), ਬੂਟਾ ਬਾਦਬਰ, ਅੰਮ੍ਰਿਤ ਅੰਮੀ, ਰੰਗ ਹਰਜਿੰਦਰ, ਸੁਖਜੀਤ ਸ਼ਰਮਾਂ, ਮਨੋਜ,ਸੰਨੀ ਸੁਨਾਮ, ਅੰਜੂ ਸੈਨੀ,ਸੁਖਵਿੰਦਰ ਸੋਨੀ,ਵਿੱਕੀ ਭਾਰਦਵਾਜ,ਗਨੇਸ਼ ਕਲਿਆਣ,ਰੇਨੂੰ ਕੰਬੋਜ, ਜੈਸਮੀਨ ਮੀਨੂੰ,ਕ੍ਰਿਸ਼ਮਾ ਰਤਨ, ਪਿੰਕੀ ਸੰਗੂ,ਚਰਨਜੀਤ ਸਿੰਘ, ਦੀਪਾਸੀ ਪ੍ਰਵੇਸ਼, ਹਰਵਿੰਦਰ ਢੀਂਡਸਾਂ, ਜਸਵੀਰ ਕੌਰ ਜੱਸੀ,ਹਰਦੀਪ ਢੀਡਸਾਂ, ਸਮਿੰਦਰ ਕੌਰ ਚਹਿਲ, ਵਿਸ਼ਵਜੀਤ ਗਾਗ, ਜਗਤਾਰ ਬੈਨੀਪਾਲ,ਗਗਨਦੀਪ ਸਿੰਘ,ਰਿਦਮ ਪ੍ਰੀਤ ਕੌਰ,ਪ੍ਰੀਤ ਖਖਰਾਲ,ਕਰਮਜੀਤ ਕੌਰ,ਟੋਨੀ ਖਟੜਾ ਆਦਿ ਨੇ ਚਾਰ ਚੰਨ ਲਾਏ ਹਨ। ਲੇਖਕ ਨਿਰਮਾਤਾ-ਨਿਰਦੇਸ਼ਕ ਰੈਬੀ ਟਿਵਾਣਾ ਤੇ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ। ਆਮੀਨ 

ਸ਼ਿਵਨਾਥ ਦਰਦੀ ਫ਼ਰੀਦਕੋਟ 
      ਫਿਲਮ ਜਰਨਲਿਸਟ 
ਸੰਪਰਕ:- 9855155392


 

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top