ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਭਾਰਤੀ ਕ੍ਰਿਕਟ ਟੀਮ Champions Trophy ਲਈ ਅੱਜ Chhatrapati Shivaji Maharaj International ਹਵਾਈ ਅੱਡੇ ਤੋਂ ਦੁਬਈ ਰਵਾਨਾ ਹੋ ਗਈ ਹੈ। ਪਾਕਿਸਤਾਨ ਦੀ ਮੇਜ਼ਬਾਨੀ ਵਿਚ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿਚ ਭਾਰਤ ਹਾਈਬ੍ਰਿਡ ਮੋਡ ਤਹਿਤ ਆਪਣੇ ਸਾਰੇ ਮੈਚ ਦੁਬਈ ਵਿਚ ਖੇਡੇੇਗਾ। ਮੁਕਾਬਲੇ ਦੀ ਸ਼ੁਰੂਆਤ 19 ਫਰਵਰੀ ਨੂੰ ਪਾਕਿਸਤਾਨ ਬਨਾਮ ਨਿਊਜ਼ੀਲੈਂਡ ਮੈਚ ਨਾਲ ਹੋਵੇਗੀ। ਭਾਰਤੀ ਟੀਮ ਆਪਣਾ ਪਹਿਲਾ ਮੁਕਾਬਲਾ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ਼ ਖੇਡੇਗੀ।
ਰੋਹਿਤ ਸ਼ਰਮਾ ਜਿਨ੍ਹਾਂ ਚਿੱਟੀ ਟੀ-ਸ਼ਰਟ ਅਤੇ ਕਾਲੇ ਰੰਗ ਦੇ ਟ੍ਰੈਕ ਪਾਏ ਹੋਏ ਸੀ, ਕਾਰ ਰਾਹੀਂ ਹਵਾਈ ਅੱਡੇ ’ਤੇ ਪੁੱਜੇ। ਟੀਮ ਦੇ ਬਹੁਤੇ ਮੈਂਬਰ ਟੀਮ ਬੱਸ ਵਿੱਚ ਪਹੁੰਚੇ ਜਿਨ੍ਹਾਂ ਵਿੱਚ ਮੁੱਖ ਕੋਚ ਗੌਤਮ ਗੰਭੀਰ, ਉਪ-ਕਪਤਾਨ ਸ਼ੁਭਮਨ ਗਿੱਲ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸ਼ਾਮਲ ਸਨ। ਇਨ੍ਹਾਂ ਸਟਾਰ ਖਿਡਾਰੀਆਂ ਨੇ ਕੁਝ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਵੀ ਦਿੱਤੇ। ਭਾਰਤੀ ਟੀਮ ਇੰਗਲੈਂਡ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਬੁਲੰਦ ਹੌਂਸਲੇ ਨਾਲ ਦੁਬਈ ਰਵਾਨਾ ਹੋ ਰਹੀ ਹੈ।